ਅਤਿਵਾਦੀ ਹਰਿੰਦਰ ਸਿੰਘ ਰਿੰਦਾ ਨੇ ਮੌਤ ਦੀਆਂ ਖ਼ਬਰਾਂ ਦਾ ਕੀਤਾ ਖੰਡਨ
ਅਤਿਵਾਦੀ ਹਰਿੰਦਰ ਸਿੰਘ ਰਿੰਦਾ ਨੇ ਮੌਤ ਦੀਆਂ ਖ਼ਬਰਾਂ ਦਾ ਕੀਤਾ ਖੰਡਨ
ਫ਼ੇਸਬੁੱਕ 'ਤੇ ਕਿਹਾ, ਮੈਂ ਪੂਰੀ ਚੜ੍ਹਦੀ ਕਲਾ ਵਿਚ ਹਾਂ
ਅੰਮਿ੍ਤਸਰ, 20 ਨਵੰਬਰ (ਪੱਤਰ ਪ੍ਰੇਰਕ): ਪਿਛਲ ਲੰਮੇ ਸਮੇਂ ਤੋਂ ਗੁਆਂਢੀ ਮੁਲਕ ਦੀ ਪਾਕਿਸਤਾਨ ਸਰਕਾਰ ਦੀ ਅਗਵਾਈ ਵਿਚ ਅਨੰਦ ਮਾਣ ਰਹੇ ਭਾਰਤ ਸਰਕਾਰ ਨੂੰ ਲੋੜੀਂਦੇ ਖ਼ਤਰਨਾਕ ਅਤਿਵਾਦੀ ਹਰਿੰਦਰ ਸਿੰਘ ਰਿੰਦਾ ਨੇ ਫ਼ੇਸਬੁੱਕ ਅਕਾਊਾਟ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਭਾਰਤੀ ਮੀਡੀਆ ਵਲੋਂ ਉਸ ਦੇ ਮਰਨ ਸਬੰਧੀ ਖ਼ਬਰ ਪ੍ਰਕਾਸ਼ਤ ਕੀਤੀ ਜਾ ਰਹੀ ਹੈ, ਉਹ ਖ਼ਬਰ ਸਰਾਸਰ ਝੂਠੀ ਤੇ ਬੇਬੁਨਿਆਦ ਹੈ | ਉਹ ਜਿਥੇ ਵੀ ਹੈ ਪੂਰੀ ਚੜ੍ਹਦੀ ਕਲਾ ਵਿਚ ਅਪਣਾ ਜੀਵਨ ਬਤੀਤ ਕਰ ਰਿਹਾ ਹੈ |
ਦਸਣਯੋਗ ਹੈ ਕਿ ਬੀਤੇ ਦਿਨ ਤੋਂ ਪਾਕਿਸਤਾਨ ਵਿਖੇ ਪਨਾਹ ਲੈ ਕੇ ਰਹਿ ਰਹੇ ਭਾਰਤ ਸਰਕਾਰ ਨੂੰ ਲੋੜੀਂਦੇ ਹਰਵਿੰਦਰ ਸਿੰਘ ਰਿੰਦਾ ਅਤਿਵਾਦੀ ਦੀ ਮੌਤ ਦੀ ਖ਼ਬਰ ਵੱਖ-ਵੱਖ ਮੁਲਕਾਂ ਦੇ ਪੱਤਰਕਾਰਾਂ ਵਲੋਂ ਪ੍ਰਕਾਸ਼ਤ ਕਰਨ ਤੋਂ ਬਾਅਦ ਭਾਰਤ ਦੇ ਲੋਕਾਂ ਵਿਚ ਇਕ ਹਲਚਲ ਚਲ ਰਹੀ ਸੀ ਜਿਸ ਨੂੰ ਸਾਫ਼ ਕਰਦਿਆਂ ਹਰਵਿੰਦਰ ਸਿੰਘ ਰਿੰਦਾ ਨੇ ਅਪਣੇ ਫੇਸਬੁੱਕ ਪੇਜ ਹਰਿੰਦਰ ਸੰਧੂ 'ਤੇ ਪੋਸਟ ਪਾ ਕੇ ਸ਼ੱਕ ਦੂਰ ਕੀਤਾ ਕਿ ਉਹ ਜਿਥੇ ਵੀ ਹੈ ਬਿਲਕੁਲ ਸਹੀ ਸਲਾਮਤ ਅਪਣਾ ਜੀਵਨ ਬਤੀਤ ਕਰ ਰਿਹਾ ਹੈ | ਦਸਣਯੋਗ ਹੈ ਕਿ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਭਾਰਤੀ ਪੰਜਾਬ ਤੇ ਭਾਰਤ ਸਰਕਾਰ ਨੂੰ ਵੱਖ-ਵੱਖ ਕੇਸਾਂ ਵਿਚ ਲੋੜੀਂਦਾ ਹੈ ਜਿਸ ਕਾਰਨ ਅਤਿਵਾਦੀ ਨਾਮੀ ਗੈਂਗਸਟਰ ਅਤਿਵਾਦੀ ਭਾਰਤੀ ਸਰਕਾਰ ਲਈ ਪਿਛਲੇ ਲੰਮੇ ਸਮੇਂ ਤੋਂ ਸਿਰਦਰਦੀ ਬਣਿਆ ਹੋਇਆ ਹੈ |