Nawanshahr News: ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵਾਰੀਆਂ ਦੇ ਲੱਗੀਆਂ ਸੱਟਾਂ

A bus full of pilgrims overturned in Nawanshahr News

ਨਵਾਂਸ਼ਹਿਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਨੈਸ਼ਨਲ ਹਾਈਵੇਅ 'ਤੇ ਪਿੰਡ ਮਹਿੰਦੀ ਨੇੜੇ ਸ਼ਰਧਾਲੂਆਂ ਨਾਲ ਭਰੀ ਬੱਸ ਸੜਕ ਦੇ ਵਿਚਕਾਰ ਪਲਟ ਗਈ। ਬੱਸ 'ਚ ਸਵਾਰ ਲੋਕ ਜ਼ਖ਼ਮੀ ਹੋ ਗਏ ਜਦਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਜਾਣਕਾਰੀ ਅਨੁਸਾਰ ਖੇਮਕਰਨ ਤੋਂ ਸੰਗਤਾਂ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਲਈ 2 ਬੱਸਾਂ ਵਿਚ ਸਵਾਰ ਹੋ ਕੇ ਅਨੰਦਪੁਰ ਸਾਹਿਬ ਜਾ ਰਹੀਆਂ ਸਨ ਇਸ ਦੌਰਾਨ ਪਿੱਛੇ ਤੋਂ ਆ ਰਹੀ ਇਕ ਬੱਸ ਨੇ ਅੱਗੇ ਜਾ ਰਹੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਅੱਗੇ ਜਾ ਰਹੀ ਬੱਸ ਬੇਕਾਬੂ ਹੋ ਗਈ ਤੇ ਸੜਕ ਵਿਚਕਾਰ ਪਲਟ ਗਈ। ਬੱਸ ਵਿਚ ਕਰੀਬ 30 ਕੁ ਸਵਾਰੀਆਂ ਸਵਾਰ ਸਨ। ਹਾਦਸੇ ਵਿਚ ਸਵਾਰੀਆਂ ਨੂੰ ਸੱਟਾਂ ਲ਼ੱਗੀਆਂ ਹਨ।