Ludhiana News: ਕਾਰੋਬਾਰੀ ਦੀ ਕਾਰ ਵਿਚੋਂ ਦਿਨ ਦਿਹਾੜੇ 14 ਲੱਖ ਦੀ ਨਕਦੀ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News: ਬੈਂਕ ਵਿਚ ਕਰਵਾਉਣ ਆਇਆ ਸੀ ਜਮ੍ਹਾ

Cash theft of 14 lakhs from the businessman's car in ludhiana News

Cash theft of 14 lakhs from the businessman's car in ludhiana News: ਲੁਧਿਆਣਾ ਵਿੱਚ ਵਿਸ਼ਵਕਰਮਾ ਚੌਕ ਨੇੜੇ ਆਈਸੀਆਈਸੀਆਈ ਬੈਂਕ ਦੇ ਬਾਹਰ ਇੱਕ ਵਿਅਕਤੀ ਨੇ ਆਪਣੀ ਸਵਿਫਟ ਕਾਰ ਖੜ੍ਹੀ ਕੀਤੀ ਤੇ ਆਪ ਉਹ ਬੈਂਕ ਦੇ ਅੰਦਰ ਚਲਾ ਗਿਆ। ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਉਸ ਦੀ ਕਾਰ ਦੀ ਸੀਟ ਹੇਠਾਂ ਰੱਖਿਆ ਲੈਪਟਾਪ ਵਾਲਾ ਬੈਗ ਗਾਇਬ ਸੀ। ਕਾਰੋਬਾਰੀ ਮੁਤਾਬਕ ਬੈਗ 'ਚ ਲੈਪਟਾਪ, ਜ਼ਰੂਰੀ ਦਸਤਾਵੇਜ਼ ਅਤੇ ਕਰੀਬ 14 ਲੱਖ ਰੁਪਏ ਸਨ।

ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੁਢਲੀ ਜਾਂਚ ਵਿਚ ਇਸ ਮਾਮਲੇ ਨੂੰ ਅਜੇ ਵੀ ਸ਼ੱਕੀ ਮੰਨ ਰਹੀ ਹੈ। ਜਾਣਕਾਰੀ ਦਿੰਦਿਆਂ ਲਿਫਾਫਾ ਵਪਾਰੀ ਯਾਸ਼ਿਕ ਸਿੰਗਲਾ ਨੇ ਦੱਸਿਆ ਕਿ ਉਹ ਅਹਿਮਦਗੜ੍ਹ ਦਾ ਰਹਿਣ ਵਾਲਾ ਹੈ। ਅੱਜ ਉਹ ਕਰਜ਼ੇ ਦੀ ਕਿਸ਼ਤ ਜਮ੍ਹਾਂ ਕਰਵਾਉਣ ਲਈ ਸਵਿਫ਼ਟ ਕਾਰ ਵਿੱਚ ਝੰਡੂ ਟਾਵਰ ਨੇੜੇ ਆਈਸੀਆਈਸੀਆਈ ਬੈਂਕ ਆਇਆ ਸੀ।

ਜਦੋਂ ਉਹ ਕਰਜ਼ੇ ਦੀ ਕਿਸ਼ਤ ਜਮ੍ਹਾਂ ਕਰਵਾਉਣ ਬਾਰੇ ਪੁੱਛਣ ਲਈ ਬੈਂਕ ਅੰਦਰ ਗਿਆ ਤਾਂ ਬੈਂਕ ਮੁਲਾਜ਼ਮਾਂ ਨੇ ਉਸ ਨੂੰ ਕਿਸੇ ਹੋਰ ਸ਼ਾਖਾ ਵਿੱਚ ਜਾਣ ਲਈ ਕਿਹਾ। ਇਸ ਤੋਂ ਪਹਿਲਾਂ ਵੀ ਉਸ ਨੇ ਕਿਸੇ ਹੋਰ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਏ ਸਨ। ਯਾਸ਼ਿਕ ਅਨੁਸਾਰ ਜਦੋਂ ਉਸ ਨੇ ਕਿਸੇ ਹੋਰ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਕਾਰ ਦੀ ਸੀਟ ਹੇਠਾਂ ਦੇਖਿਆ ਤਾਂ ਉਸ ਦਾ ਲੈਪਟਾਪ ਵਾਲਾ ਬੈਗ ਗਾਇਬ ਸੀ। ਸਿੰਗਲਾ ਨੇ ਦੱਸਿਆ ਕਿ ਉਸ ਦਾ ਬੈਗ ਕਿਸੇ ਨੇ ਚੋਰੀ ਕਰ ਲਿਆ ਹੈ।

ਬੈਗ ਵਿਚ ਇਕ ਲੈਪਟਾਪ, ਕੁਝ ਦਸਤਾਵੇਜ਼ ਅਤੇ ਕਰੀਬ 14 ਲੱਖ ਰੁਪਏ ਦੀ ਨਕਦੀ ਸੀ। ਉਸ ਨੂੰ ਸ਼ੱਕ ਹੈ ਕਿ ਕਿਸੇ ਸ਼ਰਾਰਤੀ ਚੋਰ ਨੇ ਕਾਰ ਦਾ ਤਾਲਾ ਖੋਲ੍ਹ ਕੇ ਬੈਗ ਚੋਰੀ ਕਰ ਲਿਆ ਹੈ। ਦੂਜੇ ਪਾਸੇ ਪੁਲਿਸ ਚੌਕੀ ਮਿਲਰ ਗੰਜ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੁਲਿਸ ਮੁਤਾਬਕ ਮਾਮਲਾ ਸ਼ੱਕੀ ਹੈ। ਇਲਾਕੇ ਵਿਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਹੀ ਚੋਰੀ ਦੀ ਅਸਲ ਸੱਚਾਈ ਸਾਹਮਣੇ ਆਵੇਗੀ। ਦੋ ਨੌਜਵਾਨ ਇੱਕ ਕਾਰ ਵਿੱਚ ਬੈਂਕ ਵਿੱਚ ਆਏ ਹਨ।