ਲੱਦਾਖ਼-ਜੰਮੂ ਕਸ਼ਮੀਰ ’ਚ ਹਿਲ ਸਟੇਸ਼ਨ ਵਿਕਸਿਤ ਕਰਨ ਦੀ ਯੋਜਨਾ: ਗਡਕਰੀ
ਲੱਦਾਖ਼-ਜੰਮੂ ਕਸ਼ਮੀਰ ’ਚ ਹਿਲ ਸਟੇਸ਼ਨ ਵਿਕਸਿਤ ਕਰਨ ਦੀ ਯੋਜਨਾ: ਗਡਕਰੀ
ਕਿਹਾ, ਪ੍ਰਾਜੈਕਟ ਲਈ ਲੱਦਾਖ਼ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲਾਂ ਦੀ ਮੀਟਿੰਗ ਸੱਦੀ
ਨਵÄ ਦਿੱਲੀ, 20 ਦਸੰਬਰ: ਭਾਰਤ ਵਿਚ ਸਵਿਟਜ਼ਰਲੈਂਡ ਵਿਚ ਮਸ਼ਹੂਰ ਦਾਵੋਸ ਨਾਲੋਂ ਜ਼ਿਆਦਾ ਸੁੰਦਰ ਹਿਲ ਸਟੇਸ਼ਨ ਵਿਕਸਤ ਕਰਨ ਦੀ ਯੋਜਨਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਲੱਦਾਖ਼ ਵਿਚ ਜੌਜੀਲਾ ਸੁਰੰਗ ਅਤੇ ਜੰਮੂ-ਕਸ਼ਮੀਰ ਦੇ ਜ਼ੈੱਡ-ਮੋੜ ਵਿਚਕਾਰ 18 ਕਿਲੋਮੀਟਰ ਦੇ ਖੇਤਰ ਵਿਚ ਇਸ ਨੂੰ ਵਸਾਇਆ ਜਾਵੇਗਾ।
ਇਸ ਵਿਸ਼ੇ ਵਿਚ ਇਕ ਮੀਟਿੰਗ ਅਗਲੇ ਹਫ਼ਤੇ ਲੱਦਾਖ਼ ਅਤੇ ਜੰਮੂ-ਕਸ਼ਮੀਰ ਦੇ ਉਪ-ਰਾਜਪਾਲਾਂ ਨਾਲ ਹੋਵੇਗੀ।
ਸੜਕ ਟਰਾਂਸਪੋਰਟ ਅਤੇ ਰਾਜਮਾਰਗਾਂ ਅਤੇ ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਇੰਚਾਰਜ ਕੈਬਨਿਟ ਮੰਤਰੀ, ਗਡਕਰੀ ਨੇ ਕਿਹਾ ਕਿ ਅਸÄ ਇਕ ਪਹਾੜੀ ਕਸਬੇ ਦੀ ਸਥਾਪਨਾ ਕਰਨਾ ਚਾਹੁੰਦੇ ਹਾਂ ਜੋ ਦਾਵੋਸ (ਸਵਿਟਜ਼ਰਲੈਂਡ) ਨਾਲੋਂ ਵਧੇਰੇ ਮਜ਼ੇਦਾਰ ਹੋਵੇਗਾ।
ਇਹ ਉੱਚ-ਉਚਾਈ ਵਾਲੀ ਜੋਜਿਲਾ ਸੁਰੰਗ ਅਤੇ ਜ਼ੈੱਡ-ਮੋੜ ਵਿਚਕਾਰ 18 ਕਿਲੋਮੀਟਰ ਦੇ ਖੇਤਰ ਵਿਚ ਵਸਾਉਣ ਦੀ ਯੋਜਨਾ ਹੈ ... ਇਹ ਇਕ ਵਿਸ਼ਵ ਪਧਰੀ ਪ੍ਰਾਜੈਕਟ ਹੋਵੇਗਾ। ਇਹ ਲੱਦਾਖ਼ ਅਤੇ ਜੰਮੂ ਕਸ਼ਮੀਰ ਦੋਵਾਂ ਦੀ ਗਤੀ ਨੂੰ ਬਦਲ ਦੇਵੇਗਾ। ਇਸ ਨਾਲ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ।
ਜੋਜਿਲਾ ਦੱਰਾ ਸ੍ਰੀਨਗਰ-ਕਾਰਗਿਲ-ਲੇਹ ਸੜਕ ’ਤੇ ਸਮੁੰਦਰ ਤਲ ਤੋਂ 11,578 ਮੀਟਰ ਦੀ ਉਚਾਈ ’ਤੇ ਪੈਂਦਾ ਹੈ।
ਗਡਕਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਲੱਦਾਖ਼ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲਾਂ ਦੀ ਇਕ ਮੀਟਿੰਗ ਸੱਦੀ ਗਈ ਹੈ। ਇਸ ਦੇ ਲਈ ਜ਼ਮੀਨ ਨੂੰ ਸ਼ੇਅਰ ਪੂੰਜੀ ਵਜੋਂ ਲੈਣ ਦਾ ਵਿਚਾਰ ਹੈ। (ਪੀਟੀਆਈ)