ਪੰਜਾਬ ਦੇ ਕਈ ਹਿੱਸੇ ਬਣੇ ਸ਼ਿਮਲਾ: ਅੰਮ੍ਰਿਤਸਰ ਰਿਹਾ ਸਭ ਤੋਂ ਠੰਡਾ, ਪਾਰਾ 1 ਡਿਗਰੀ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿੱਚ, ਦਸੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਪਾਰਾ ਔਸਤਨ 15 ਡਿਗਰੀ ਹੁੰਦਾ ਹੈ, ਜੋ ਹੁਣ 23 ਡਿਗਰੀ ਤੱਕ ਪਹੁੰਚ ਗਿਆ ਹੈ।

cold

ਚੰਡੀਗੜ੍ਹ:  ਦੇਸ਼ ਭਰ ਦੇ ਕਈ ਇਲਾਕਿਆਂ ਵਿਚ ਠੰਡ ਨੇ ਦਸਤਕ ਦੇ ਦਿੱਤੀ ਹੈ।  ਇਸ ਵਿਚਕਾਰ ਹੁਣ ਪੋਹ ਦਾ ਮਹੀਨੇ ਸ਼ੁਰੂ ਹੋ ਗਿਆ ਹੈ।  ਐਤਵਾਰ ਰਾਤ ਨੂੰ ਪੰਜਾਬ ਦੇ ਕਈ ਹਿੱਸਿਆਂ 'ਚ ਪਾਰਾ 1 ਡਿਗਰੀ ਤੱਕ ਪਹੁੰਚ ਗਿਆ। ਹਾਲਾਂਕਿ ਦਿਨ ਵੇਲੇ ਧੁੱਪ ਕਾਰਨ ਪਾਰਾ ਵੱਧ ਤੋਂ ਵੱਧ 23 ਡਿਗਰੀ ਤੱਕ ਪਹੁੰਚ ਗਿਆ। ਇਸ ਦੌਰਾਨ ਅੰਮ੍ਰਿਤਸਰ ਜਿਥੇ ਪਾਰਾ 1 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਤੱਕ ਰਾਜ ਵਿੱਚ ਕੜਾਕੇ ਦੀ ਸਰਦੀ ਤੋਂ ਕੋਈ ਰਾਹਤ ਨਹੀਂ ਮਿਲੇਗੀ। ਸ਼ੀਤ ਲਹਿਰ ਚੱਲੇਗੀ। ਪੰਜਾਬ ਵਿੱਚ, ਦਸੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਪਾਰਾ ਔਸਤਨ 15 ਡਿਗਰੀ ਹੁੰਦਾ ਹੈ, ਜੋ ਹੁਣ 23 ਡਿਗਰੀ ਤੱਕ ਪਹੁੰਚ ਗਿਆ ਹੈ। ਜਨਵਰੀ ਵਿਚ ਤਾਪਮਾਨ ਦਾ ਚੱਕਰ ਬਦਲਣ ਦੀ ਸੰਭਾਵਨਾ ਹੈ।

ਜਿਕਰਯੋਗ ਹੈ ਕਿ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਕੁਝ ਥਾਂਵਾਂ 'ਤੇ ਸੰਘਣੀ ਧੁੰਦ ਪੈ ਸਕਦੀ ਹੈ। ਪੱਛਮੀ ਹਿਮਾਲਿਆਈ ਸੂਬਿਆਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਅਗਲੇ 12 ਘੰਟਿਆਂ ਵਿੱਚ ਠੰਢ ਵਧਣ ਦੀ ਸੰਭਾਵਨਾ ਹੈ।