ਬੱਚੇ ਕਹਿੰਦੇ ਨੇ ਕਿ ਜੇ ਦਿੱਲੀ ਨਾ ਗਏ ਤਾਂ ਸਾਡੇ ਕੋਲ ਕੈਨੇਡਾ ਨਾ ਆਉਣਾ

ਏਜੰਸੀ

ਖ਼ਬਰਾਂ, ਪੰਜਾਬ

ਬੱਚੇ ਕਹਿੰਦੇ ਨੇ ਕਿ ਜੇ ਦਿੱਲੀ ਨਾ ਗਏ ਤਾਂ ਸਾਡੇ ਕੋਲ ਕੈਨੇਡਾ ਨਾ ਆਉਣਾ

image

ਨਵੀਂ ਦਿੱਲੀ, 20 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਸਿੰਘੂ ਬਾਰਡਰ ’ਤੇ ਪਹੁੰਚੇ ਸੁਰਿੰਦਰ ਸ਼ਿੰਦੇ ਨੇ ਭਾਵੁਕ ਹੁੰਦਿਆਂ ਕਿਹਾ ਕਿ  ਬੜੀਆਂ ਜਗ੍ਹਾਵਾਂ ਕੇ ਨਤਮਸਤਕ ਹੋਏ ਹਾਂ ਪਰ  ਅੱਜ  ਇਥੇ ਆ ਕੇ ਇਸ  ਤਰ੍ਹਾਂ ਲੱਗਾ ਕੇ ਇਸ ਤੋਂ ਵੱਡਾ ਕੋਈ ਤੀਰਥ ਹੈ ਹੀ ਨਹੀਂ। ਜਿਥੇ ਸਤਿਗੁਰੂ ਦੀਆਂ ਰਹਿਮਤਾਂ ਵਰਸਦੀਆਂ ਹੋਣ, ਉਥੇ ਹਮੇਸ਼ਾਂ ਜਿੱਤ ਨਸੀਬ ਹੁੰਦੀ ਹੈ।  ਉਨ੍ਹਾਂ ਕਿਹਾ ਕਿ ਇਕ ਸਮੇਂ ਭਗਤ ਸਿੰਘ ਨੇ ਇਨਕਲਾਬ ਲਿਆਂਦਾ ਸੀ ਪਰ ਅੱਜ ਲੱਖਾਂ ਭਗਤ ਸਿੰਘ ਅਪਣੇ ਹੱਕਾਂ ਲਈ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਜੇ ਗਾਇਕ ਬਣਿਆ ਤਾਂ ਕਿਸਾਨਾਂ ਨੇ ਬਣਾਇਆ ਹੈ। ਸੁਰਿੰਦਰ ਸ਼ਿੰਦਾ  ਨੇ ਕਿਹਾ ਕਿ ਮੇਰੇ ਪੁੱਤਰ ਕੈਨੇਡਾ ਵਿਚ  ਰਹਿੰਦੇ ਹਨ ਉਨ੍ਹਾਂ ਕਿਹਾ ਕਿ ਤੁਸੀਂ ਘਰ ਵਿਚ ਬੈਠੇ ਰਹਿੰਦੇ ਹੋ, ਦਿੱਲੀ ਕਿਉਂ ਨਹੀਂ ਜਾਂਦੇ।  ਮੇਰੇ ਪੁੱਤਰਾਂ ਨੇ ਕਿਹਾ ਕਿ ਪਿਤਾ ਜੀ ਬੇਨਤੀ ਹੈ ਕਿ ਜੇ ਉਸ ਵੱਡੇ ਅੰਦੋਲਨ ਵਿਚ ਨਾ ਗਏ ਤਾਂ ਸਾਡੇ ਕੋਲ ਕੈਨੇਡਾ ਆਉਣ ਦੀ ਲੋੜ ਨਹੀਂ ਹੈ। ਉਨ੍ਹਾਂ ਗੀਤ ਗਾ ਕੇ ਵੀ ਦਸਿਆ ਕਿ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ।