‘ਮੋਕਸ਼ ਦੇ ਦਰੱਖ਼ਤ’ ਦੀ ਪੇਂਟਿੰਗ, ਗਿਨੀਜ਼ ਬੁੱਕ ਆਫ਼ ਵਰਲਡ ਰੀਕਾਰਡ ’ਚ ਦਰਜ ਹੋਇਆ ਨਾਮ

ਏਜੰਸੀ

ਖ਼ਬਰਾਂ, ਪੰਜਾਬ

‘ਮੋਕਸ਼ ਦੇ ਦਰੱਖ਼ਤ’ ਦੀ ਪੇਂਟਿੰਗ, ਗਿਨੀਜ਼ ਬੁੱਕ ਆਫ਼ ਵਰਲਡ ਰੀਕਾਰਡ ’ਚ ਦਰਜ ਹੋਇਆ ਨਾਮ

image

ਬਲੀਆ, 20 ਦਸੰਬਰ: ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੀ ਨੇਹਾ ਸਿੰਘ ਨੇ ਕੁਦਰਤੀ ਰੰਗਾਂ ਨਾਲ ਭਗਵਦ ਗੀਤਾ ’ਤੇ ਆਧਾਰਤ ‘ਮੋਕਸ਼ ਦੇ ਦਰੱਖ਼ਤ’ ਦੀ ਪੇਂਟਿੰਗ ਤਿਆਰ ਕਰ ਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਅਪਣਾ ਨਾਮ ਦਰਜ ਕਰਵਾਇਆ ਹੈ। 
ਨੇਹਾ ਸਿੰਘ ਜ਼ਿਲ੍ਹੇ ਦੀ ਇਕਲੌਤੀ ਧੀ ਹੈ, ਜਿਸ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ। ਐਤਵਾਰ ਨੂੰ ਜ਼ਿਲ੍ਹਾ ਅਧਿਕਾਰੀ ਸ਼੍ਰੀਹਰੀ ਪ੍ਰਤਾਪ ਨੇ ਨੇਹਾ ਸਿੰਘ ਨੂੰ ਸਰਟੀਫ਼ਿਕੇਟ ਦੇ ਕੇ ਉਸ ਦੀ ਹੌਂਸਲਾ ਅਫਜਾਈ ਕੀਤੀ। ਨੇਹਾ ਸਿੰਘ ਨੇ ਦੁਨੀਆਂ ਦੀ ਸਭ ਤੋਂ ਵੱਡੀ 67 ਵਰਗ ਮੀਟਰ ਦੀ ਪੇਂਟਿੰਗ ਤਿਆਰ ਕੀਤੀ ਹੈ। ਨੇਹਾ 16 ਲੱਖ ਮੋਤੀਆਂ ਨਾਲ ਭਾਰਤ ਦਾ ਨਕਸ਼ਾ ਅਤੇ ਉਂਗਲੀਆਂ ਦੇ ਨਿਸ਼ਾਨ ਨਾਲ ਹਨੂੰਮਾਨ ਚਾਲੀਸਾ ਵੀ ਲਿਖ ਚੁਕੀ ਹੈ। ਨੇਹਾ ਹੁਣ ‘ਬੇਟੀ ਬਚਾਉ, ਬੇਟੀ ਪੜ੍ਹਾਉ’ ’ਤੇ ਇਕ ਨਵਾਂ ਰੀਕਾਰਡ ਬਣਾਉਣ ਦੀ ਤਿਆਰੀ ਵਿਚ ਹੈ। ਦਸਣਯੋਗ ਹੈ ਕਿ ਨੇਹਾ ਸਿੰਘ ਰਸੜਾ ਪਿੰਡ ਦੀ ਰਹਿਣ ਵਾਲੀ ਹੈ। ਉਹ ਮੌਜੂਦਾ ਸਮੇਂ ਵਿਚ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਵੈਦਿਕ ਵਿਗਿਆਨ ਕੇਂਦਰ ’ਚ ਅਧਿਐਨ ਕਰ ਰਹੀ ਹੈ। ਕੋਰੋਨਾ ਆਫ਼ਤ ਵਿਚ ਜਦੋਂ ਤਾਲਾਬੰਦੀ ਦਾ ਐਲਾਨ ਹੋਇਆ ਤਾਂ ਉਹ ਅਪਣੇ ਘਰ ਬਲੀਆ ਚਲੀ ਗਈ ਸੀ।  (ਪੀਟੀਆ