ਐਕਟਿਵਾ 'ਤੇ ਸਕੂਲ ਜਾ ਰਹੀ ਮਹਿਲਾ ਅਧਿਆਪਿਕਾ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਘੰਟੇ ਪਹਿਲਾਂ ਆਪ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਧੁੰਦ ਕਾਰਨ ਵਾਹਨ ਹੌਲੀ ਚਲਾਉਣ ਦੀ ਕੀਤੀ ਸੀ ਅਪੀਲ

photo

 

ਲੁਧਿਆਣਾ: ਮੰਗਲਵਾਰ ਸਵੇਰੇ ਐਕਟਿਵਾ 'ਤੇ ਸਕੂਲ ਜਾਂਦੇ ਸਮੇਂ ਦੋਰਾਹਾ ਨੇੜੇ ਧੁੰਦ ਕਾਰਨ ਅਣਪਛਾਤੇ ਵਾਹਨ ਨੇ ਮਹਿਲਾ ਅਧਿਆਪਕਾ ਨੂੰ ਕੁਚਲ ਦਿੱਤਾ। ਹਾਦਸੇ ਵਿਚ ਅਧਿਆਪਕ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਮ੍ਰਿਤਕ ਜਸਪਿੰਦਰ ਨੇ ਆਪਣੇ ਦੋ ਬੱਚਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਸਕੂਲ ਜਾਣ ਲਈ ਉਠਾਇਆ।ਉਨ੍ਹਾਂ ਲਈ ਨਾਸ਼ਤਾ  ਬਣਾਇਆ ਅਤੇ ਫਿਰ ਕਦੇ ਵਾਪਸ ਨਾ ਆਈ। 4 ਦਿਨ ਬਾਅਦ ਹੀ ਛੁੱਟੀਆਂ ਹੋਣ ਕਾਰਨ ਆਉਣ ਜਾਣ ਘੁੰਮਣ ਫਿਰਨ ਦੀ ਵੀ ਸਲਾਹ ਬਣਾਈ ਸੀ।

ਸਿਹਤ ਪ੍ਰਤੀ ਸੁਚੇਤ ਰਹਿਣ ਵਾਲੀ ਜਸਪਿੰਦਰ ਕੌਰ ਨੇ 10 ਘੰਟੇ ਪਹਿਲਾਂ ਇੱਕ ਸਟੇਟਸ ਪੋਸਟ ਕਰਕੇ ਲੋਕਾਂ ਨੂੰ ਧੁੰਦ ਵਿੱਚ ਸਾਵਧਾਨੀ ਨਾਲ ਗੱਡੀ ਚਲਾਉਣ ਦਾ ਸੁਨੇਹਾ ਵੀ ਦਿੱਤਾ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਸਪਿੰਦਰ ਦੀ ਜਾਨ ਉਸ ਧੁੰਦ ਵਿੱਚ ਚਲੀ ਗਈ ਜਿਸ ਤੋਂ ਉਸ ਨੇ ਲੋਕਾਂ ਨੂੰ ਬਚਣ ਦੀ ਅਪੀਲ ਕੀਤੀ ਸੀ ਦਿੱਤਾ। । 40 ਸਾਲਾ ਮਹਿਲਾ ਅਧਿਆਪਕ ਜਸਪਿੰਦਰ ਕੌਰ ਦਾ ਪਤੀ ਪਰਮਿੰਦਰ ਸਿੰਘ ਫੈਕਟਰੀ ਚਲਾਉਂਦਾ ਹੈ। ਉਨ੍ਹਾਂ ਦੀ 5 ਸਾਲ ਦੀ ਬੇਟੀ ਪ੍ਰੀਤਮ ਕੌਰ ਅਤੇ 9 ਸਾਲ ਦਾ ਬੇਟਾ ਅਨਮੋਲ ਦੀਪ ਸਿੰਘ ਹੈ। ਮ੍ਰਿਤਕ ਦੀ ਸੱਸ ਨੇ ਦੱਸਿਆ ਕਿ ਜਸਪਿੰਦਰ ਬਹੁਤ ਹੱਸਮੁੱਖ ਸੀ। 

।ਮਹਿਲਾ ਅਧਿਆਪਕ ਦੋਰਾਹਾ ਨੇੜੇ ਰਾਏਪੁਰ ਰਾਜਪੂਤਾ ਦੇ ਸਰਕਾਰੀ ਸਕੂਲ ਲਈ ਰਵਾਨਾ ਹੋਈ ਸੀ। ਹਾਦਸਾ ਸੰਤ ਆਸ਼ਰਮ ਨੇੜੇ ਵਾਪਰਿਆ। ਉਹ ਅੱਧਾ ਘੰਟਾ ਸੜਕ ’ਤੇ ਪਈ ਰਹੀ, ਮੌਕੇ ’ਤੇ ਪੁਲਿਸ ਮੁਲਾਜ਼ਮ ਵੀ ਸਨ ਪਰ ਕਿਸੇ ਨੇ ਉਸ ਨੂੰ ਨਹੀਂ ਚੁੱਕਿਆ। ਜਦੋਂ ਇੱਕ ਹੋਰ ਅਧਿਆਪਕ ਨੇ ਦੇਖਿਆ ਤਾਂ ਉਸ ਨੇ ਅਧਿਆਪਕ ਦੇ ਟੁੱਟੇ ਫ਼ੋਨ ਦਾ ਸਿਮ ਕਾਰਡ ਕੱਢ ਕੇ ਆਪਣੇ ਮੋਬਾਈਲ ਵਿੱਚ ਪਾ ਲਿਆ ਅਤੇ ਫਿਰ ਸੂਚਨਾ ਦਿੱਤੀ।