ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਪੰਜਾਬ ਦੇਸ਼ 'ਚ ਦੂਜੇ ਸਥਾਨ 'ਤੇ, DGP ਗੌਰਵ ਯਾਦਵ ਨੇ ਸਾਂਝੇ ਕੀਤੇ ਅੰਕੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

140 ਵਿਚੋਂ ਮਿਲੇ 85.1 ਸਕੋਰ, DGP ਗੌਰਵ ਯਾਦਵ ਨੇ ਪੰਜਾਬ ਵਾਸੀਆਂ ਦਾ ਕੀਤਾ ਧੰਨਵਾਦ 

In terms of law and order, Punjab ranks second in the country, DGP Gaurav Yadav shared the data

140 ਵਿਚੋਂ ਮਿਲੇ 85.1 ਸਕੋਰ 
DGP ਗੌਰਵ ਯਾਦਵ ਨੇ ਪੰਜਾਬ ਵਾਸੀਆਂ ਦਾ ਕੀਤਾ ਧੰਨਵਾਦ 
ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੇਸ਼ ਭਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦੇ ਅੰਕੜੇ ਸਾਂਝੇ ਕੀਤੇ ਹਨ। ਉਨ੍ਹਾਂ ਟਵੀਟ ਕਰ ਕੇ ਦੱਸਿਆ ਕਿ ਪੰਜਾਬ ਅਮਨ-ਕਾਨੂੰਨ ਦੇ ਮਾਮਲੇ ਵਿੱਚ ਸਿਰਫ਼ ਇੱਕ ਕਦਮ ਪਿੱਛੇ ਹੈ।

ਯਾਨੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਇੱਕ ਰਾਜ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਸਭ ਤੋਂ ਵਧੀਆ ਅਤੇ ਬਿਹਤਰ ਹੈ। ਉਨ੍ਹਾਂ ਕਿਹਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਸਾਲ ਦਰ ਸਾਲ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਜਿਸ ਲਈ ਸੂਬੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ। ਸੂਬੇ ਦੇ ਪੁਲਿਸ ਮੁਖੀ ਗੌਰਵ ਯਾਦਵ ਅਨੁਸਾਰ ਇੱਕ ਸਰਵੇਖਣ ਵਿੱਚ ਸਿਰਫ਼ ਗੁਜਰਾਤ ਦਾ ਅੰਕੜਾ ਪੰਜਾਬ ਤੋਂ ਉਪਰ ਹੈ, ਬੇਸ਼ੱਕ ਪੰਜਾਬ ਦੂਜੇ ਨੰਬਰ ’ਤੇ ਹੈ ਪਰ ਅੰਕੜਿਆਂ ਵਿੱਚ ਅੰਤਰ ਨਾਂਹ ਦੇ ਬਰਾਬਰ ਹੈ।