Punjab News: ਨਹੀਂ ਰਹੇ ਚੰਡੀਗੜ੍ਹ ਦੇ ਮਸ਼ਹੂਰ ਫੋਟੋ ਜਰਨਲਿਸਟ 'ਤਾਇਆ ਜੀ'
ਕੈਂਸਰ ਦੇ ਚਲਦਿਆਂ ਹੋਇਆ ਦੇਹਾਂਤ
Punjab News: ਸੀਨੀਅਰ ਫੋਟੋ ਜਰਨਲਿਸਟ ਸੰਤੋਖ ਸਿੰਘ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ‘ਤਾਇਆ ਜੀ’ ਦੇ ਨਾਂਅ ਨਾਲ ਮਸ਼ਹੂਰ ਸੰਤੋਖ ਸਿੰਘ ਕੈਂਸਰ ਦੀ ਚੌਥੀ ਸਟੇਜ ਤੋਂ ਪੀੜਤ ਸਨ, ਜਿਸ ਦੇ ਚਲਦਿਆਂ ਉਨ੍ਹਾਂ ਨੇ ਅਪਣੀ ਰਿਹਾਇਸ਼ ’ਤੇ ਅੱਜ ਸਵੇਰੇ ਆਖਰੀ ਸਾਹ ਲਿਆ। ਪੱਤਰਕਾਰ ਭਾਈਚਾਰੇ ਵਿਚ ‘ਤਾਇਆ ਜੀ’ ਵਜੋਂ ਸਤਿਕਾਰ ਨਾਲ ਜਾਣੇ ਜਾਂਦੇ ਸੰਤੋਖ ਸਿੰਘ ਸਪੋਕਸਮੈਨ ਤੋਂ ਇਲਾਵਾ ਹੋਰ ਕਈ ਅਖਬਾਰਾਂ ਵਿਚ ਕੰਮ ਕਰਦੇ ਰਹੇ ਹਨ । ਪੱਤਰਕਾਰੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਿਰਮੌਰ ਕੈਮਰਾਮੈਨ ਦੇ ਦੇਹਾਂਤ ਤੋਂ ਬਾਅਦ ਸਮੂਹ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮਨੋਹਰ ਲਾਲ ਖੱਟਰ ਨੇ ਵੀ ਕੀਤਾ ਟਵੀਟ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਲਿਖਿਆ, “ਅਪਣੇ ਕੈਮਰੇ ਵਿਚ ਹਰ ਪਲ ਅਤੇ ਹਰ ਘਟਨਾ ਨੂੰ ਕੈਦ ਕਰਨ ਦੀ ਕਲਾ ਵਿਚ ਨਿਪੁੰਨ ਅਤੇ ਪੱਤਰਕਾਰੀ ਦੇ ਖੇਤਰ ਵਿਚ ‘ਤਾਇਆ ਜੀ’ ਦੇ ਨਾਂਅ ਨਾਲ ਜਾਣੇ ਜਾਂਦੇ ਸੀਨੀਅਰ ਫੋਟੋਗ੍ਰਾਫਰ ਸਰਦਾਰ ਸੰਤੋਖ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਦਾ ਦੇਹਾਂਤ ਪੱਤਰਕਾਰੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਮਾਤਮਾ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।”
ਰਾਜਾ ਵੜਿੰਗ ਵਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦੁੱਖ ਜ਼ਾਹਰ ਕਰਦਿਆਂ ਲਿਖਿਆ, “ਸਾਡੇ ਬਹੁਤ ਹੀ ਸਤਿਕਾਰਯੋਗ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਸ. ਸੰਤੋਖ ਸਿੰਘ ਜੀ(ਤਾਇਆ ਜੀ)ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਬੇਹੱਦ ਦੁੱਖਦਾਈ ਹੈ। ਉਹ ਬਹੁਤ ਹੀ ਇਮਾਨਦਾਰ ਅਤੇ ਹਰ ਇਕ ਨੂੰ ਖਿੜੇ ਮੱਥੇ ਮਿਲਣ ਵਾਲੇ ਇਨਸਾਨ ਸਨ। ਉਨ੍ਹਾਂ ਦੇ ਜਾਣ ਨਾਲ ਪੱਤਰਕਾਰ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਚਰਨਾਂ ਵਿਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ”।
ਪ੍ਰਤਾਪ ਸਿੰਘ ਬਾਜਵਾ ਨੇ ਵੀ ਕੀਤਾ ਟਵੀਟ
ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵੀ ਪ੍ਰਗਟਾਇਆ ਦੁੱਖ
(For more news apart from chandigarh's famous photojournalist santokh singh passed away, stay tuned to Rozana Spokesman)