Santokh Singh: ਸਪੀਕਰ ਸੰਧਵਾਂ ਨੇ ਸੀਨੀਅਰ ਫੋਟੋ ਪੱਤਰਕਾਰ ਸੰਤੋਖ ਸਿੰਘ ਦੀਆਂ ਅੰਤਿਮ ਰਸਮਾਂ ਮੌਕੇ ਸ਼ਾਮਲ ਹੋ ਕੇ ਦਿੱਤੀ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਪੰਜਾਬ

ਫੋਟੋ ਪੱਤਰਕਾਰੀ ਦੇ ਖੇਤਰੀ ‘ਚ ਸ. ਸੰਤੋਖ ਸਿੰਘ ਜੀ ਵੱਲੋਂ ਕੀਤੇ ਕੰਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

FilePhoto

 

Santokh Singh : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੀਨੀਅਰ ਫੋਟੋਗਰਾਫ਼ਰ ਸੰਤੋਖ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਚੰਡੀਗੜ੍ਹ ਤੋਂ ਰੋਜ਼ਾਨਾ ਸਪੋਕਸਮੈਨ ਲਈ ਪਿਛਲੇ ਲੰਮੇ ਸਮੇਂ ਫੋਟੋਗ੍ਰਾਫਰ ਦੇ ਤੌਰ ‘ਤੇ ਪੱਤਰਕਾਰੀ ਕਰ ਰਹੇ ਸੀਨੀਅਰ ਫੋਟੋਗਰਾਫ਼ਰ ਸੰਤੋਖ ਸਿੰਘ ਇੱਕ ਹਸਮੁੱਖ, ਇਮਾਨਦਾਰ ਅਤੇ ਜੁਝਾਰੂ ਇਨਸਾਨ ਸਨ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹੇ। ਉਨ੍ਹਾਂ ਕਿਹਾ ਕਿ ਫੋਟੋ ਪੱਤਰਕਾਰੀ ਦੇ ਖੇਤਰੀ ‘ਚ ਸ. ਸੰਤੋਖ ਸਿੰਘ ਜੀ ਵੱਲੋਂ ਕੀਤੇ ਕੰਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ। ਜਿਕਰਯੋਗ ਹੈ ਕਿ ਸਪੀਕਰ ਸ. ਸੰਧਵਾਂ ਨੇ ਸ. ਸੰਤੋਖ ਸਿੰਘ ਜੀ ਦੀਆਂ ਅੰਤਿਮ ਰਸਮਾਂ ਮੌਕੇ ਸ਼ਾਮਲ ਹੋ ਕੇ ਉਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। 

(For more news apart from Punjab News, stay tuned to Rozana Spokesman)