MLA Dev Mann Accident News: ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਹੋਇਆ ਐਕਸੀਡੈਂਟ
MLA Dev Mann Accident News: ਗਨੀਮਤ ਰਹੀ ਕਿ ਇਸ ਵਿਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਸਵਾਰ ਸਨ ਅਤੇ ਬਾਲ ਬਾਲ ਬਚ ਗਏ।
MLA Gurdev Singh Dev Mann Accident News
MLA Gurdev Singh Dev Mann Accident News: ਨਾਭਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਜਾਣਕਾਰੀ ਅਨੁਸਾਰ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਧਾਰਮਿਕ ਸਮਾਗਮ 'ਤੇ ਮੱਥਾ ਟੇਕਣ ਲਈ ਜਾ ਰਹੇ ਸਨ ਕਿ ਅਚਾਨਕ ਉਹਨਾਂ ਦੀ ਗੱਡੀ ਨਾਭਾ ਬਲਾਕ ਦੇ ਪਿੰਡ ਤੁੰਗਾ ਨਜ਼ਦੀਕ ਆਪਣਾ ਸੰਤੁਲਨ ਗਵਾ ਬੈਠੀ ਅਤੇ ਖਤਾਨਾਂ ਵਿਚ ਜਾ ਡਿੱਗੀ। ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਬਾਲ ਬਾਲ ਬਚ ਗਏ।