ਪਟਿਆਲਾ ਤੋਂ ਹਰਿਆਣਾ ਤਕ ਰਾਜ ਮਾਰਗ ਕੰਢੇ ਚੱਲ ਰਹੇ ਹਨ ਠੇਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਯਮਾਂ ਮੁਤਾਬਕ ਰਾਜ ਮਾਰਗਾਂ ਲਾਗੇ ਸ਼ਰਾਬ ਦੇ ਠੇਕੇ ਨਹੀਂ ਖੁਲ੍ਹ ਸਕਦੇ ਪਰ ਪਟਿਆਲਾ ਤੋਂ ਹਰਿਆਣਾ ਬਾਰਡਰ ਤਕ ਰਾਜ ਮਾਰਗ ਦੇ ਕੰਢੇ ਕਈ ਠੇਕੇ ਚੱਲ ਰਹੇ ਹਨ.........

Alcohol Shop is running on the highway

ਦੇਵੀਗੜ੍ਹ  : ਨਿਯਮਾਂ ਮੁਤਾਬਕ ਰਾਜ ਮਾਰਗਾਂ ਲਾਗੇ ਸ਼ਰਾਬ ਦੇ ਠੇਕੇ ਨਹੀਂ ਖੁਲ੍ਹ ਸਕਦੇ ਪਰ ਪਟਿਆਲਾ ਤੋਂ ਹਰਿਆਣਾ ਬਾਰਡਰ ਤਕ ਰਾਜ ਮਾਰਗ ਦੇ ਕੰਢੇ ਕਈ ਠੇਕੇ ਚੱਲ ਰਹੇ ਹਨ। ਕਸਬਾ ਦੇਵੀਗੜ੍ਹ ਵਿਖੇ ਵੀ ਬਿਜਲੀ ਗਰਿੱਡ ਸਾਹਮਣੇ ਚਲਦਾ ਸ਼ਰਾਬ ਦਾ ਨਾਜਾਇਜ਼ ਠੇਕਾ ਵਿਭਾਗ ਨੇ ਬੰਦ ਕਰਵਾ ਦਿਤਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸ਼ਰਾਬ ਦਾ ਠੇਕਾ ਰਾਜ ਮਾਰਗ ਤੋਂ 500 ਮੀਟਰ ਦੂਰ ਹੀ ਖੁਲ੍ਹ ਸਕਦਾ ਹੈ

ਪਰ ਦੇਵੀਗੜ੍ਹ-ਪਹੇਵਾ-ਪਟਿਆਲਾ ਰਾਜ ਮਾਰਗ ਦੇ ਬਿਲਕੁਲ ਕੰਢਿਆਂ 'ਤੇ ਕਸਬਾ ਦੇਵੀਗੜ੍ਹ, ਭੁਨਰਹੇੜੀ, ਦੁਧਨਸਾਧਾਂ, ਬੁੱਧਮੋਰ ਵਿਖੇ ਬਹੁਤ ਸਾਰੇ ਸ਼ਰਾਬ ਦੇ ਠੇਕੇ ਖੁਲ੍ਹੇ ਹੋਏ ਹਨ ਜਿਨ੍ਹਾਂ ਵਲ ਨਾ ਤਾਂ ਆਬਕਾਰੀ ਵਿਭਾਗ ਦੀ ਨਜ਼ਰ ਪੈਂਦੀ ਹੈ ਅਤੇ ਨਾ ਹੀ ਪੁਲਿਸ ਵਿਭਾਗ ਦੀ। ਕੁੱਝ ਠੇਕੇ ਤਾਂ ਆਮ ਦੁਕਾਨਾਂ ਤੋਂ ਵੀ ਪਹਿਲਾਂ 7-8 ਵਜੇ ਹੀ ਖੁਲ੍ਹ ਜਾਂਦੇ ਹਨ।