ਬੇਅਦਬੀ ਕਾਂਡ : ਖਹਿਰਾ ਨੇ ਐਸ.ਆਈ.ਟੀ ਚੇਅਰਮੈਨ ਨੂੰ ਚਿੱਠੀ ਲਿਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਸ.ਆਈ.ਟੀ. ਦੇ ਚੇਅਰਮੈਨ ਪੁਲਿਸ ਅਫ਼ਸਰ ਕੁੰਵਰ ਵਿਜੈ ਪ੍ਰਤਾਪ ਸਿੰਘ.......

sacrilege : Khaira wrote letter to SIT Chairman

ਚੰਡੀਗੜ੍ਹ : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਸ.ਆਈ.ਟੀ. ਦੇ ਚੇਅਰਮੈਨ ਪੁਲਿਸ ਅਫ਼ਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਬਰਗਾੜੀ ਘਟਨਾਵਾਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਪੁਲਿਸ ਤਸ਼ੱਦਦ ਕਰਨ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਖਹਿਰਾ ਨੇ ਇਹ ਵੀ ਮੰਗ ਕੀਤੀ ਹੈ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁਧ ਵੀ ਰੀਪੋਰਟ ਦਰਜ ਕੀਤੀ ਜਾਵੇ ਕਿਉਂਕਿ ਅਕਾਲੀ ਨੇਤਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਗ਼ਲਤ ਢੰਗ ਨਾਲ ਮਨਵਾਉਣ ਲਈ ਦੋ ਭਰਾਵਾਂ ਵਿਰੁਧ ਪੁਲਿਸ ਤਸ਼ੱਦਦ ਕਰਾਉਣ ਦੇ ਹੁਕਮ ਦਿਤੇ ਸਨ।

ਅੱਜ ਅਪਣੀ ਰਿਹਾਇਸ਼ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਨੇ ਵੀ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਕੁੱਝ ਨਹੀਂ ਕੀਤਾ ਅਤੇ ਸੁਖਬੀਰ ਬਾਦਲ ਦਾ ਪੱਖ ਪੂਰਨ ਵਾਸਤੇ ਅਪਣੀ ਰੀਪੋਰਟ ਦਿਤੀ। ਇਸ ਜੱਜ ਨੇ ਡੇਰਾ ਸੱਚਾ ਸੌਦਾ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਗ਼ਲਤ ਰੀਪੋਰਟ ਦਿਤੀ ਤੇ ਬੇਦੋਸ਼ਿਆਂ ਉਪਰ ਤਸ਼ੱਦਦ ਕਰਵਾਇਆ।

ਖਹਿਰਾ ਨੇ ਇਹ ਵੀ ਤਾੜਨਾ ਕੀਤੀ ਕਿ ਜੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਾਈ ਕੋਰਟ ਵਿਚ ਕੇਸ ਦਰਜ ਕਰਨਗੇ। ਖਹਿਰਾ ਨੇ ਦਸਿਆ ਕਿ ਭਲਕੇ ਲੁਧਿਆਣਾ ਵਿਚ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਪੰਜਾਬੀ ਏਕਤਾ ਪਾਰਟੀ ਡਾ. ਗਾਂਧੀ, ਟਕਸਾਲੀ ਆਗੂਆਂ ਤੇ ਹੋ ਸਕਦਾ ਹੈ ਬੀ.ਐਸ.ਪੀ. ਨਾਲ ਵੀ ਬੈਠਕ ਕੀਤੀ ਜਾਵੇ ਜਿਸ ਵਿਚ ਆਉਂਦੀਆਂ ਲੋਕ ਸਭਾ ਚੋਣਾਂ ਵਾਸਤੇ ਸੀਟਾਂ ਲਈ ਸਮਝੌਤਾ ਹੋਵੇਗਾ।