ਘੋੜੀ ਚੜ੍ਹੇ ਲਾੜੇ 'ਤੇ ਚਲੀ ਗੋਲੀ, ਅਚਾਨਕ ਖੁਸ਼ੀਆਂ ਮਾਤਮ 'ਚ ਬਦਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੜੇ ਚਾਵਾਂ ਨਾਲ ਘੋੜੀ ਚੜੈ ਲਾੜੇ ਦੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ ਜਦ ਨੋਜਵਾਨਾਂ ਵਲੋਂ ਉਸ ‘ਤੇ ਗੋਲੀ ਚੱਲਾ ਦਿੱਤੀ ਗਈ।ਮਾਮਲਾ ਅੰਮ੍ਰਿਤਸਰ ਦਾ ਹੈ..

Bridegroom

ਅੰਮ੍ਰਿਤਸਰ : ਬੜੇ ਚਾਵਾਂ ਨਾਲ ਘੋੜੀ ਚੜੈ ਲਾੜੇ ਦੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ ਜਦ ਨੋਜਵਾਨਾਂ ਵਲੋਂ ਉਸ ‘ਤੇ ਗੋਲੀ ਚੱਲਾ ਦਿੱਤੀ ਗਈ।ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਰਾਜੀਵ ਕੁਮਾਰ ਨਾਮੀ ਸ਼ਖਸ ਆਪਣੇ ਵਿਆਹ ਲਈ ਘੋੜੀ 'ਤੇ ਸਵਾਰ ਹੋ ਕੇ ਘਰੋਂ ਨਿਕਲਿਆ ਸੀ ਕਿ ਅਚਾਨਕ ਚਿੰਤਪੁਰਣੀ ਚੌਂਕ ‘ਚ ਕਿਸੇ ਨੇ ਉਸ ਉੱਤੇ ਗੋਲੀ ਚੱਲਾ ਦਿੱਤੀ।

ਗੋਲ਼ੀ ਲੱਗਣ ਬਾਅਦ ਰਾਜੀਵ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਹੈ। ਹਾਲਾਂਕਿ ਗੋਲ਼ੀ ਚਲਾਉਣ ਵਾਲੇ ਨੌਜਵਾਨਾਂ ਦੀ ਪਛਾਣ ਨਹੀਂ ਹੋ ਸਕੀ। ਰਾਜੀਵ ਦੇ ਪਰਿਵਾਰ ਮੁਤਾਬਕ ਤਿੰਨ ਨੌਜਵਾਨਾਂ ਨੇ ਇਹ ਹਮਲਾ ਕੀਤਾ ਹੈ ਜਿਸ ‘ਚ ਸਿੱਧਾ ਰਾਜੀਵ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜ਼ਿਸ਼ ਵੀ ਨਹੀਂ। ਉਨ੍ਹਾਂ ਨੂੰ ਨਹੀਂ ਪਤਾ ਕਿ ਨੌਜਵਾਨਾਂ ਨੇ ਰਾਜੀਵ ਨੂੰ ਗੋਲੀ ਕਿਉਂ ਮਾਰੀ।ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।