ਅਮਿਤ ਸ਼ਾਹ ਨੇ ਖੇਤੀ ਮੰਤਰੀ ਨਾਲ ਕੀਤੀ ਮੀਟਿੰਗ, ਹਰਿਆਣਾ ਦੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

ਏਜੰਸੀ

ਖ਼ਬਰਾਂ, ਪੰਜਾਬ

ਅਮਿਤ ਸ਼ਾਹ ਨੇ ਖੇਤੀ ਮੰਤਰੀ ਨਾਲ ਕੀਤੀ ਮੀਟਿੰਗ, ਹਰਿਆਣਾ ਦੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

image

ਚੰਡੀਗੜ੍ਹ, 21 ਜਨਵਰੀ (ਭੁੱਲਰ) : ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਦੀ ਨਵੀਂ ਪ੍ਰਪੋਜਲ ਰੱਦ ਕਰਨ ਅਤੇ ਮਨਾਹੀ ਦੇ ਬਾਵਜੂਦ 26 ਨੂੰ ਟਰੈਕਟਰ ਪਰੇਡ ਕਰਨ ਦੇ ਫ਼ੈੈਸਲੇ ਬਾਅਦ ਕੇਂਦਰ ਸਰਕਾਰ ਵਿਚ ਵੱਡੀ ਹਲਚਲ ਸ਼ੁਰੂ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਹਰਕਤ ਵਿਚ ਆ ਗਏ ਤੇ ਉਨ੍ਹਾਂ ਕੱਲ ਦੀ ਮੀਟਿੰਗ ਤੋਂ ਪਹਿਲਾਂ ਖੇਤੀ ਮੰਤਰੀ ਨਰੇਂਦਰ ਤੋਮਰ ਨਾਲ ਹੰਗਾਮੀ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਹਰਿਆਣਾ ਦੇ ਡੀ ਜੀ ਪੀ ਨੇ ਇਕ ਹੁਕਮ ਜਾਰੀ ਕਰਕੇ ਕਿਸਾਨ ਅੰਦੋਲਨ ਕਾਰਨ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਹਨ। ਕੱਲ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਫ਼ੇਲ੍ਹ ਹੋਣ ’ਤੇ ਕੇਂਦਰ 26 ਦੀ  ਕਿਸਾਨ ਪ੍ਰਰੇਡ ਨੂੰ ਰੋਕਣ ਲਈ ਕੋਈ ਵੱਡਾ ਐਕਸ਼ਨ ਕਰ ਸਕਦਾ ਹੈ। ਹੱਦਾਂ ’ਤੇ ਬੇਠੈ ਅੰਦੋਲਨਕਾਰੀਆਂ ’ਤੇ ਵੀ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।