ਕਿਸਾਨਾਂ ਦੇ ਹੱਕ 'ਚ ਡਟੀ ਫ਼ਿਲਮ ਅਦਾਕਾਰ ਗੁਰਪ੍ਰੀਤ ਕੌਰ ਭੰਗੂ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਦੇ ਹੱਕ 'ਚ ਡਟੀ ਫ਼ਿਲਮ ਅਦਾਕਾਰ ਗੁਰਪ੍ਰੀਤ ਕੌਰ ਭੰਗੂ

image

image


ਨਵੀਂ ਦਿੱਲੀ, 22 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਮੋਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਦੇ ਨਵੇਂ ਕਾਨੂੰਨਾਂ ਵਿਰੁਧ ਦੇਸ਼ ਦੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ | ਕਿਸਾਨ ਕੇਂਦਰ ਸਰਕਾਰ ਵਿਰੁਧ ਦਿੱਲੀ ਦੀਆਂ ਸਰਹੱਦਾਂ 'ਤੇ ਕਾਨੂੰਨ ਰੱਦ ਕਰਾਉਣ ਲਈ ਕੜਾਕੇ ਦੀ ਠੰਢ 'ਚ ਵੀ ਡਟੇ ਹੋਏ ਹਨ | 
ਕਿਸਾਨੀ ਮੋਰਚੇ 'ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਾਸਲਿਆਂ ਨੂੰ ਬੁਲੰਦ ਕਰਨ ਲਈ ਜਿਥੇ ਲਗਾਤਾਰ ਵੱਖ-ਵੱਖ ਅਦਾਕਾਰ, ਗਾਇਕ ਅਤੇ ਹੋਰ ਕਈ ਵੱਡੇ ਸਿਤਾਰਿਆਂ ਵਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਜਾ ਰਹੀ ਹੈ ਉਥੇ ਅੱਜ ਪੰਜਾਬੀ ਫ਼ਿਲਮ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਉਚੇਚੇ ਤੌਰ 'ਤੇ ਕਿਸਾਨੀ ਮੋਰਚੇ ਵਿਚ ਪਹੁੰਚੀ |
ਗੁਰਪ੍ਰੀਤ ਕੌਰ ਭੰਗੂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਦਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਮੈਂ ਉਦੋਂ ਤੋਂ ਹੀ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਹਾਂ |  ਮੋਦੀ ਸਰਕਾਰ ਦੇ ਤਿੰਨੇ ਖੇਤੀ ਕਾਨੂੰਨ ਪੂੰਜੀਪਤੀਆਂ ਵਲੋਂ ਬਣਾਏ ਗਏ ਹਨ ਅਤੇ ਇਹ ਕਾਨੂੰਨ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਸਾਰਿਆਂ ਲਈ ਨੁਕਸਾਨਦੇਹ ਹਨ | ਇਸ ਲਈ ਅਸੀ ਇਨ੍ਹਾਂ ਕਾਨੂੰਨਾਂ ਨੂੰ ਰਦ ਕਰਾਉਣ ਲਈ ਕਿਸਾਨੀ ਸੰਘਰਸ਼ ਨਾਲ ਜੁੜੇ ਹਾਂ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਸਾਡਾ ਵੀ ਸੋਸ਼ਣ ਹੋ ਰਿਹਾ ਹੈ, ਅਸੀ ਇਸ ਕਰ ਕੇ ਟਿਕਰੀ ਬਾਰਡਰ 'ਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਆਜ਼ਾਦ ਭਾਰਤ ਦੇ ਇਤਿਹਾਸ ਵਾਲੀਆਂ ਕਿਤਾਬਾਂ ਵੰਡਣ ਆਏ ਹਾਂ ਤਾਂ ਜੋ ਇਤਿਹਾਸ ਪੜ੍ਹ ਕੇ ਲੋਕ ਜਾਗਰੂਕ ਹੋਣ | ਉਨ੍ਹਾਂ ਕਿਹਾ ਕਿ ਹਰ ਵਰਗ ਕਿਸਾਨਾਂ ਦੇ ਨਾਲ ਹੀ ਹੈ ਕਿਉਾਕਿ ਜੇ ਸਾਡੇ ਕਿਸਾਨ ਖੁਸ਼ਹਾਲ ਹੋਣਗੇ ਤਾਂ ਹੀ ਗਾਇਕ ਅਤੇ ਆਮ ਜਨਤਾ ਵੀ ਖ਼ੁਸ਼ਹਾਲ ਹੋਣਗੇ, ਇਸ ਕਰ ਕੇ ਇਹ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ ਸਗੋਂ ਸੱਭ ਦਾ ਸਾਂਝਾ ਅੰਦੋਲਨ ਹੈ | ਇਹ ਕਾਲੇ ਕਾਨੂੰਨ ਪੂੰਜੀ ਪਤੀਆਂ ਦੇ ਹੱਕ ਵਾਲੇ ਕਾਨੂੰਨਾਂ ਦੇ ਵਿਰੋਧ ਵਿਚ ਅਸੀਂ ਕਿਸਾਨਾਂ ਨਾਲ ਸ਼ੁਰੂਆਤ ਤੋਂ ਹੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ੍ਹੇ ਹਾਂ |
ਅੰਦੋਲਨ 'ਚ ਪਹੁੰਚੇ ਅਦਾਕਾਰ ਗੁਰਪ੍ਰੀਤ ਕੌਰ ਭੰਗੂ ਨੇ ਕਿਤਾਬਾਂ ਵੰਡਣ ਬਾਰੇ ਜਾਣਕਾਰੀ ਦਿਤੀ ਕਿ ਅਸੀ ਇਥੇ 10 ਹਜ਼ਾਰ ਕਿਤਾਬਾਂ ਲੈ ਕੇ ਆਏ ਹਾਂ | ਇਹ ਸੰਸਥਾ ਸ਼੍ਰੀ ਚਮਕੌਰ ਸਾਹਿਬ ਵਿਚ ਬਣਾਈ ਹੋਈ ਹੈ ਅਤੇ ਇਸ ਤੋਂ ਪਹਿਲਾਂ ਵੀ ਅਸੀ ਅੰਦੋਲਨ ਵਿਚ 2 ਹਜ਼ਾਰ ਲੋਈਆਂ ਤੇ 1 ਹਜ਼ਾਰ ਗਰਮ ਸ਼ਾਲ ਵੀ ਇਥੇ ਵੰਡ ਕੇ ਗਏ ਸੀ | ਉਨ੍ਹਾਂ ਕਿਹਾ ਕਿ ਅੰਦੋਲਨ ਵਿਚ ਹਰਿਆਣਾ ਦੇ ਭਾਈਚਾਰੇ ਅਤੇ ਖ਼ਾਲਸਾ ਏਡ ਵਲੋਂ ਕਈ ਤਰ੍ਹਾਂ ਦੇ ਵੱਡੇ ਸਹਿਯੋਗ ਪਾਏ ਗਏ ਹਨ, ਉਨ੍ਹਾਂ ਦੇ ਲਈ ਦਿਲੋਂ ਧਨਵਾਦ |