ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਦਿਹਾਂਤ

ਏਜੰਸੀ

ਖ਼ਬਰਾਂ, ਪੰਜਾਬ

ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਦਿਹਾਂਤ

image

ਜਲੰਧਰ, 22 ਜਨਵਰੀ (ਲਖਵਿੰਦਰ ਸਿੰਘ) : ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ¢ ਦਿੱਲੀ ਦੇ ਅਪੋਲੋ ਹਸਪਤਾਲ 'ਚ ਉਨ੍ਹਾਂ ਨੇ ਦੁਪਹਿਰ ਕਰੀਬ 12:15 ਵਜੇ ਆਖਰੀ ਸਾਹ ਲਿਆ¢ ਚੰਚਲ ਪਿਛਲੇ 3 ਮਹੀਨਿਆਂ ਤੋਂ ਬੀਮਾਰ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ¢ ਅਨੇਕਾਂ ਸੁਪਰਹਿੱਟ ਭਜਨਾਂ ਨਾਲ ਚੰਚਲ ਨੇ ਹਿੰਦੀ ਫ਼ਿਲਮਾਂ 'ਚ ਕਈ ਗੀਤ ਵੀ ਗਾਏ¢ ਭਜਨ ਗਾਇਕੀ 'ਚ ਚੰਚਲ ਇਕ ਖਾਸ ਸਥਾਨ ਰੱਖਦੇ ਸਨ¢ ਨਰਿੰਦਰ ਚੰਚਲ ਦੀ ਮÏਤ ਦੀ ਪੁਸ਼ਟੀ ਉਨ੍ਹਾਂ ਦੇ ਸ਼ਾਗਿਰਦ ਵਰੁਣ ਮਦਾਨ ਨੇ ਕੀਤੀ ਹੈ¢ ਦਸਣਯੋਗ ਹੈ ਕਿ ਨਰਿੰਦਰ ਚੰਚਲ ਨੇ ਜਗਰਾਤਿਆਂ ਨੂੰ ਨਵੀਂ ਦਿਸ਼ਾ ਦਿਤੀ ਹੈ¢ ਉਨ੍ਹਾਂ ਨੇ ਨਾ ਸਿਰਫ ਸ਼ਾਸਤਰੀ ਸੰਗੀਤ 'ਚ ਅਪਣਾ ਨਾਮ ਬਣਾਇਆ ਹੈ ਸਗੋਂ ਲੋਕ ਸੰਗੀਤ 'ਚ ਵੀ ਉਨ੍ਹਾਂ ਦੀ ਕਿਤੇ ਵੀ ਬਰਾਬਰੀ ਨਹੀਂ ਹੈ¢ ਲਾਕਡਾਊਨ 'ਚ ਆਇਆ ਉਨ੍ਹਾਂ ਦਾ ਗੀਤ 'ਕਿਥੋਂ ਆਇਆ ਕੋਰੋਨਾ' ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ ਸੀ¢ 
'ਬÏਬੀ' ਤੋਂ ਬਾਅਦ ਨਰਿੰਦਰ ਚੰਚਲ ਨੇ ਕਈ ਫ਼ਿਲਮਾਂ 'ਚ ਗੀਤ ਗਾਏ ਪਰ ਉਨ੍ਹਾਂ ਨੂੰ ਪਛਾਣ ਮਿਲੀ ਫ਼ਿਲਮ 'ਆਸ਼ਾ' 'ਚ ਗਾਏ ਮਾਤਾ ਦੇ ਭਜਨ 'ਚਲੋ ਬੁਲਾਵਾ ਆਇਆ ਹੈ' ਤੋਂ, ਜਿਸ ਨੇ ਰਾਤੋਂ-ਰਾਤ ਉਨ੍ਹਾਂ ਨੂੰ ਮਸ਼ਹੂਰ ਬਣਾ ਦਿਤਾ¢ ਨਰਿੰਦਰ ਚੰਚਲ ਨੇ ਕਰੀਅਰ ਦੀ ਸ਼ੁਰੂਆਤ 'ਚ ਕੁਝ ਸਮਾਂ ਡ੍ਰਾਈਕਲੀਨਰ ਦੀ ਦੁਕਾਨ 'ਤੇ ਵੀ ਕੰਮ ਕੀਤਾ ਸੀ¢