ਕੋਵਿਡ ਸੰਕਟ ਦੌਰਾਨ ਕੀਤੀ ਸਵਾਜ ਸੇਵਾ ਲਈ ਗੁਰਜਿੰਦਰ ਸਿੰਘ ਕਾਹਲੋਂ ਨੂੰ ਗਵਰਨਰ ਐਵਾਰਡ ਨਾਲ ਕੀਤਾ ਸਨਮ
ਕੋਵਿਡ ਸੰਕਟ ਦੌਰਾਨ ਕੀਤੀ ਸਵਾਜ ਸੇਵਾ ਲਈ ਗੁਰਜਿੰਦਰ ਸਿੰਘ ਕਾਹਲੋਂ ਨੂੰ ਗਵਰਨਰ ਐਵਾਰਡ ਨਾਲ ਕੀਤਾ ਸਨਮਾਨਤ
ਪਰਥ, 21 ਜਨਵਰੀ (ਪਿਆਰਾ ਸਿੰਘ ਨਾਭਾ) : ਪੁਰਸਕਾਰ ਪ੍ਰੀਮੀਅਰ ਵਿਭਾਗ ਅਤੇ ਕੈਬਨਿਟ ਵਿਭਾਗ ਤੇ ਬਹੁ-ਸਭਿਆਚਾਰਕ ਮਾਮਲੇ ਦੁਆਰਾ ਕਰਾਏ 2021 ਦੇ ਐਵਾਰਡ ਵੰਡ ਸਮਾਗਮ ਵਿਚ ਚਾਹਤ ਰੈਸਟੋਰੈਂਟ ਦੇ ਮਾਲਕ, ਪੰਜਾਬੀ ਮੂਲ ਦੇ ਗੁਰਜਿੰਦਰ ਸਿੰਘ ਕਾਹਲੋਂ ਨੂੰ ਨਵੇਂ ਆ ਰਹੇ ਪ੍ਰਵਾਸੀ ਵਿਦਿਆਰਥੀਆਂ ਨੂੰ ਪਹਿਲੇ ਤਿੰਨ ਮਹੀਨੇ ਲਈ ਮੁਫ਼ਤ ਖਾਣਾ ਅਤੇ ਲੋੜÄਦੀ ਗਰੌਸਰੀ ਮੁਹਈਆ ਕਰਵਾਉਣ ਤੋਂ ਇਲਾਵਾ ਕੋਵਿੰਡ 19 ਦੇ ਸੰਕਟ ਦੌਰਾਨ ਇਕਾਂਤਵਾਸ ’ਚ ਰਹੇ ਲੋਕਾਂ, ਹਸਪਤਾਲ, ਹੋਟਲਾਂ ਸਮੇਤ ਲੋੜਵੰਦਾਂ ਨੂੰ ਘਰਾਂ ’ਚ ਮੁਫ਼ਤ ਖਾਣਾ ਵਰਤਾਉਣ ਲਈ ਨਿਭਾਈਆਂ ਸਮਾਜਕ ਸੇਵਾਵਾਂ ਕਾਰਨ ਦਖਣੀ ਆਸਟਰੇਲੀਆ ਦੇ ਮਾਣਯੋਗ ਗਵਰਨਰ ਹਿਓੂ ਵੈਨ ਲੀ ਵਲੋਂ ਐਕਟਿਵ ਸਿਟੀਜ਼ਨਸਿਪ ਗਵਰਨਰ ਐਵਾਰਡ 2021 ਨਾਲ ਨਵਾਜਿਆਂ ਗਿਆ । ਇਸ ਤੋਂ ਇਲਾਵਾ ਇਸ ਮੌਕੇ ਕਰੀਬ 12 ਹੋਰ ਸਮਾਜ ਸੇਵੀਆਂ ਨੂੰ ਵੱਖ ਵੱਖ ਖੇਤਰ ਵਿੱਚ ਸਮੁੱਚੇ ਭਾਈਚਾਰੇ ਲਈ ਸਾਂਝੀਆਂ ਸੇਵਾਵਾਂ ਪ੍ਰਦਾਨ ਕਰਨ ਹਿੱਤ ਐਕਟਿਵ ਸਿਟੀਜ਼ਨਸਿਪ ਐਵਾਰਡ ਦੇ ਕਿ ਸਨਮਾਨਤ ਕੀਤਾ ਗਿਆ।
ਇਸ ਐਵਾਰਡ ਦੀ ਚੋਣ ਲਈ ਪੁਰਸਕਾਰ ਪ੍ਰੀਮੀਅਰ ਵਿਭਾਗ ਅਤੇ ਕੈਬਨਿਟ ਵਿਭਾਗ ਤੇ ਬਹੁ-ਸਭਿਆਚਾਰਕ ਮਾਮਲੇ ਦੁਆਰਾ ਨਿਰਧਾਰਿਤ ਕੀਤੇ ਵਿਸ਼ੇਸ਼ ਸੁਤੰਤਰਤਾ, ਜੱਜਾਂ ਦੇ ਪੈਨਲ ਵਲੋਂ ਜਾਂਚ ਕਰਨ ਮਗਰੋਂ ਸਮਾਜਸੇਵੀ ਦਾ ਨਾਂ ਨਾਮਜ਼ਦ ਕੀਤਾ ਜਾਂਦਾ ਹੈ । ਗੁਰਜਿੰਦਰ ਸਿੰਘ ਕਾਹਲੋਂ ਨੇ ਦਸਿਆ ਕਿ ਉਹ ਤੇ ਉਸ ਦੀ ਪਤਨੀ ਰਮਨ ਬਾਜਵਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਲ 2009 ਵਿਚ ਐਡੀਲੇਡ ਵਿਖੇ ਆਏ ਸਨ। ਇਥੇ ਆ ਕੇ ਉਨ੍ਹਾਂ ਸਖ਼ਤ ਮਿਹਨਤ ਕੀਤੀ ਅਤੇ 2013 ਵਿਚ ਅਪਣਾ ਚਾਹਤ ਰੈਸਟੌਰੈਟ ਖੋਲਿਆਂ । ਉਸਨੇ ਕਿਹਾ ਕਿ ਅੱਜ ਐਵਾਰਡ ਮਿਲਣ ਤੇ ਮਾਣ ਮਹਿਸੂਸ ਹੋ ਰਿਹਾ ਹੈ ।