ਕਿਸਾਨੀ ਅੰਦੋਲਨ ਦੀ ਅਗਵਾਈ ਕਾਰਨ ਮੋਦੀ ਸਰਕਾਰ ਬਣਾ ਰਹੀ ਹੈ ਪੰਜਾਬ ਨੂੰ ਨਿਸ਼ਾਨਾ : ਮਨਪ੍ਰੀਤ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ ਅੰਦੋਲਨ ਦੀ ਅਗਵਾਈ ਕਾਰਨ ਮੋਦੀ ਸਰਕਾਰ ਬਣਾ ਰਹੀ ਹੈ ਪੰਜਾਬ ਨੂੰ ਨਿਸ਼ਾਨਾ : ਮਨਪ੍ਰੀਤ ਬਾਦਲ

IMAGE

ਕਿਹਾ, ਪੇਂਡੂ ਵਿਕਾਸ ਫ਼ੰਡ 'ਚ ਕਟੌਤੀ ਵਿਰੁਧ ਹਾਈ ਕੋਰਟ ਜਾਵਾਂਗੇ

ਚੰਡੀਗੜ੍ਹ, 21 ਜਨਵਰੀ (ਗੁਰਉਪਦੇਸ਼ ਭੁੱਲਰ) : ਕੇਂਦਰ ਸਰਕਾਰ ਵਲੋਂ ਪੇਂਡੂ ਵਿਕਾਸ ਫ਼ੰਡ ਵਿਚ ਕਟੌਤੀ ਕੀਤੇ ਜਾਣ 'ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਕਾਰਨ ਹੀ ਸੂਬੇ ਨੂੰ ਮੋਦੀ ਸਰਕਾਰ ਜਾਣ ਬੁਝ ਕੇ ਨਿਸ਼ਾਨਾ ਬਣਾ ਰਹੀ ਹੈ | ਅੱਜ ਇਥੇ ਕੌਮੀ ਖੇਤੀ ਤੇ ਪੇਂਡੂ ਵਿਕਾਸ ਬੈਂਕ ਨਾਬਾਰਡ ਦੇ ਸਾਲਾਨਾ ਕਰਜ਼ਾ ਫ਼ੋਕਸ ਪੇਪਰ ਜਾਰੀ ਕਰਨ ਵਿਚ ਖੇਤੀ ਸੈਮੀਨਾਰ ਨੂੰ ਸੰਬੋਧਨ ਕਰਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਇਸ ਫ਼ੈਸਲੇ ਵਿਰੁਧ ਹਾਈ ਕੋਰਟ ਜਾਵੇਗੀ ਜਦਕਿ ਪਹਿਲਾਂ ਵੀ ਹਾਈ ਕੋਰਟ ਨੇ ਪੰਜਾਬ ਦੇ ਹੱਕ ਵਿਚ ਫ਼ੈਸਲਾ ਕੀਤਾ ਸੀ | ਉਨ੍ਹਾਂ ਕਿਸਾਨ ਅੰਦੋਲਨ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਰਵਈਏ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਮੋਦੀ ਸਰਕਾਰ ਨੂੰ ਤਾਨਾਸ਼ਾਹੀ ਰਵਈਆ ਛੱਡ ਕੇ ਤਿੰਨ ਕਾਨੂੰਨ ਰੱਦ ਕਰਨੇ ਚਾਹੀਦੇ ਹਨ | 
ਉਨ੍ਹਾਂ ਪੇਂਡੂ ਵਿਕਾਸ ਫ਼ੰਡ ਬਾਰੇ ਕਿਹਾ ਕਿ ਇਹ 3 ਫ਼ੀ ਸਦੀ ਫ਼ੰਡ ਪੰਜਾਬ ਵਿਚ ਲੰਬੇ ਸਮੇਂ ਤੋਂ ਚਲ ਰਿਹਾ ਸੀ ਪਰ ਸਮਝ ਤੋਂ ਬਾਹਰ ਹੈ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਕੇਂਦਰ ਸਰਕਾਰ ਇਸ 'ਤੇ ਕੱਟ ਲਾ ਕੇ ਸੂਬੇ ਨਾਲ ਧੱਕਾ ਕਰ ਰਹੀ ਹੈ ਜਦਕਿ ਇਹ ਫ਼ੰਡ ਪੇਂਡੂ ਵਿਕਾਸ 'ਤੇ ਹੀ ਖ਼ਰਚ ਹੁੰਦਾ ਹੈ |