ਸਿਰਸਾ ਵਿਰੁਧ ਗੁਰਦਵਾਰਾ ਫ਼ੰਡਾਂ 'ਚ ਇਕ ਕਰੋੜ ਦੇ ਕਥਿਤ ਘਪਲੇ ਦੇ ਦੋਸ਼ ਹੇਠ ਦੂਜੀ ਐਫ਼ਆਈਆਰ ਦਰਜ
ਸਿਰਸਾ ਵਿਰੁਧ ਗੁਰਦਵਾਰਾ ਫ਼ੰਡਾਂ 'ਚ ਇਕ ਕਰੋੜ ਦੇ ਕਥਿਤ ਘਪਲੇ ਦੇ ਦੋਸ਼ ਹੇਠ ਦੂਜੀ ਐਫ਼ਆਈਆਰ ਦਰਜ
ਨਵੀਂ ਦਿੱਲੀ: 21 ਜਨਵਰੀ (ਅਮਨਦੀਪ ਸਿੰਘ) : ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਨੇ ਗੁਰਦਵਾਰਾ ਗੋਲਕ ਵਿਚ ਕਥਿਤ ਹੇਰਾਫੇਰੀ ਤੇ ਫ਼ਰਜ਼ੀ ਕੰਪਨੀਆਂ ਤੋਂ ਚੀਜ਼ਾਂ ਖਰੀਦਣ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਿਰੁਧ ਧਾਰਾ 420, 406 ਤੇ 120 ਬੀ ਅਧੀਨ ਮੰਦਰ ਮਾਰਗ ਥਾਣੇ ਵਿਚ ਐਫ਼ਆਈਆਰ ਦਰਜ ਕੀਤੀ ਹੈ | ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਪੀਆਰਓ ਭੁਪਿੰਦਰ ਸਿੰਘ ਵਲੋਂ 18 ਮਾਰਚ 2019 ਨੂੰ ਨਾਰਥ ਐਵੇਨਿਊ ਥਾਣੇ ਦੇ ਐਸਐਚਓ ਦੇ ਨਾਂ ਦਿਤੀ ਗਈ ਸ਼ਿਕਾਇਤ ਨਾਲ ਸਬੰਧਤ ਹੈ | ਦੋਸ਼ ਹੈ ਕਿ ਸਿਰਸਾ ਨੇ ਫ਼ਰਜ਼ੀ ਕੰਪਨੀਆਂ ਤੋਂ ਟੈਂਟ, ਕੰਬਲ ਤੇ ਤਿ੍ਪਾਲਾਂ ਦੀ ਖ਼ਰੀਦ ਲਈ ਗੁਰਦਵਾਰਾ ਗੋਲਕ 'ਚੋਂ 1 ਕਰੋੜ ਦੀ ਰਕਮ ਦੀ ਹੇਰਾਫੇਰੀ ਕੀਤੀ ਹੈ |
ਇਸੇ ਐਫ਼ਆਈਆਰ ਵਿਚ ਸਿਰਸਾ ਨਾਲ ਉਨ੍ਹਾਂ ਦੇ ਪੀਏ ਨਰਿੰਦਰ ਸਿੰਘ ਵਿਰੁਧ ਵੀ ਮਾਮਲਾ ਦਰਜ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਪਿਛਲੇ ਸਾਲ 7 ਨਵੰਬਰ 2020 ਨੂੰ ਵੀ ਵਧੀਕ ਮੈਟਰੋਪੋਲੀਟਨ ਮੈਜਿਸਟ੍ਰੇਟ ਧਰਿੰਦਰ ਰਾਣਾ ਦੇ ਹੁਕਮ 'ਤੇ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਵਲੋਂ ਗੁਰਦਵਾਰਾ ਫ਼ੰਡਾਂ ਵਿਚ