ਅਸੀਂ ਚੁਣੌਤੀਆਂ ਨੂੰ ਪਾਰ ਕਰਾਂਗੇ ਅਤੇ ਫਿਰ ਉਠ ਖੜਾਂਗੇ : ਕਮਲਾ ਹੈਰਿਸ
ਅਸੀਂ ਚੁਣੌਤੀਆਂ ਨੂੰ ਪਾਰ ਕਰਾਂਗੇ ਅਤੇ ਫਿਰ ਉਠ ਖੜਾਂਗੇ : ਕਮਲਾ ਹੈਰਿਸ
ਵਾਸ਼ਿੰਗਟਨ, 21 ਜਨਵਰੀ : ਕਮਲਾ ਦੇਵੀ ਹੈਰਿਸ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਬਾਅਦ ਪਹਿਲੀ ਵਾਰ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘‘ਅਮਰੀਕੀ ਇਛਾਵਾਂ’’ ਨੂੰ ਰੇਖਾਂਕਿਤ ਕੀਤਾ ਅਤੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਦੇਸ਼ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਅਮਰੀਕੀਆਂ ਨੂੰ ਸੰਕਟ ਤੋਂ ਉਬਾਰਨ ਅਤੇ ਇਕਜੁੱਟ ਹੋਣ ਦੇ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ।
ਭਾਰਤੀ ਮੂਲ ਦੀ ਕਮਲਾ ਦੇਵੀ ਹੈਰਿਸ ਨੇ ਇਤਿਹਾਸਕ ਸਹੁੰ ਚੁੱਕ ਸਮਾਗਮ ਦੌਰਾਨ ਬੁਧਵਾਰ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਉਪਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਹੈਰਿਸ ਅਮਰੀਕਾ ਦੀ 49ਵੀਂ ਉਪਰਾਸ਼ਟਰਪਤੀ ਹੈ। ਉਹ ਇਸ ਅੁਹਦੇ ’ਤੇ ਪਹੁੰਚਣ ਵਾਲੀ ਪਹਿਲੀ ਗ਼ੈਰ ਗੋਰੀ ਅਤੇ ਪਹਿਲੀ ਏਸ਼ੀਆਈ ਅਮਰੀਕੀ ਵੀ ਹੈ।
ਹੈਰਿਸ ਨੇ Çਲੰਕਨ ਮੈਮੋਰੀਅਲ ਦੇ ਬਾਹਰ ਕਿਹਾ, ‘‘ਕਈ ਤਰੀਕਿਆਂ ਨਾਲ ਇਹ ਪਲ ਇਕ ਦੇਸ਼ ਦੇ ਰੂਪ ’ਚ ਸਾਡੇ ਚਰਿੱਤਰ ਨੂੰ ਦਰਸ਼ਾਉਂਦਾ ਹੈ। ਇਹ ਦਿਖਾਉਂਦਾ ਹੈ ਕਿ ਮੁਸ਼ਕਲ ਸਮੇਂ ’ਚ ਵੀ ਅਸੀਂ ਕੌਣ ਹਾਂ। ਅਸੀਂ ਸਿਰਫ਼ ਇਹ ਨਹੀਂ ਦੇਖਦੇ ਕਿ ਕੀ ਹੋ ਰਿਹਾ ਹੈ, ਅਸੀਂ ਇਹ ਵੀ ਦੇਖਦੇ ਹਾਂ ਕਿ ਕੀ ਹੋ ਸਕਦਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਚੰਨ ’ਤੇ ਜਾਂਦੇ ਹਾਂ ਅਤੇ ਉਥੇ ਅਪਣਾ ਝੰਡਾ ਲਹਿਰਾਉਂਦੇ ਹਾਂ। ਅਸੀਂ ਬਹਾਦਰ, ਨਿਡਰ ਅਤੇ ਉਤਸ਼ਾਹੀ ਹਾਂ। ਅਸੀਂ ਅਪਣੇ ਇਸ ਭਰੋਸੇ ਨੂੰ ਲੈ ਕੇ ਮਜ਼ਬੂਤ ਹਾਂ ਕਿ ਅਸੀਂ ਚੁਣੌਤੀਆਂ ਨੂੰ ਪਾਰ ਕਰ ਲਵਾਂਗੇ ਅਤੇ ਮੁੜ ਉੱਠਾਂਗੇ। ਇਹ ਅਮਰੀਕੀ ਇੱਛਾਸ਼ਕਤੀ ਹੈ।’’ (ਪੀਟੀਆਈ)