ਪੰਜਾਬ ਨੂੰ ਅੱਗੇ ਲਿਜਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ - ਨਵਜੋਤ ਸਿੱਧੂ
ਮੋਹਾਲੀ ਪੰਜਾਬ ਦਾ ਭਵਿੱਖ ਹੈ ਅਤੇ ਇਸ ਨੂੰ ਪੰਜਾਬ ਦਾ ਆਈ. ਟੀ. ਹੱਬ ਬਣਾਇਆ ਜਾਵੇਗਾ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ ਤੇ ਪੰਜਾਬ ਨੂੰ ਅੱਗੇ ਲਿਜਾਣ ਦੀ ਗੱਲ ਕਹੀ। ਨਵਜੋਤ ਸਿੱਧੂ ਨੇ ਕਿਹਾ ਕਿ ਜੇ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਤੇ ਪੰਜਾਬ ਨੂੰ ਅੱਗੇ ਲਿਜਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜਦੋਂ ਤੋਂ ਅਸੀਂ ਲੜਕੀਆਂ ਨੂੰ ਸਕੂਟੀ ਦੇਣ ਦਾ ਐਲਾਨ ਕੀਤਾ ਹੈ ਲੜਕੀਆਂ ਦੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਹੈ ਕਿਉਂਕਿ ਕਈ ਪਿੰਡਾਂ ਵਿਚ ਸਕੂਲ ਬਹੁਤ ਦੂਰ ਹਨ ਜਿਸ ਕਰ ਕੇ ਕੁੜੀਆਂ ਨੂੰ ਸਕੂਲ ਜਾਣ ਵਿਚ ਦਿੱਕਤ ਆਉਂਦੀ ਹੈ।
ਨਵਜੋਤ ਸਿੱਧੂ ਨੇ ਮੁਹਾਲੀ ਬਾਰੇ ਗੱਲ ਕਰਦਿਆਂ ਕਿਹਾ ਕਿ ਮੋਹਾਲੀ ਪੰਜਾਬ ਦਾ ਭਵਿੱਖ ਹੈ ਅਤੇ ਇਸ ਨੂੰ ਪੰਜਾਬ ਦਾ ਆਈ. ਟੀ. ਹੱਬ ਬਣਾਇਆ ਜਾਵੇਗਾ। ਮੁਹਾਲੀ ਦੇ ਨਾਲ-ਨਾਲ ਲੁਧਿਆਣਾ ਨੂੰ ਵੀ ਨੰਬਰ ਇੱਕ ਬਣਾਇਆ ਜਾਵੇਗਾ ਅਤੇ ਇੱਥੇ ਬੈਟਰੀ ਇੰਡਸਟਰੀ ਸਥਾਪਿਤ ਕੀਤੀ ਜਾਵੇਗੀ ਕਿਉਂਕਿ ਲੁਧਿਆਣਾ ਉਦਯੋਗਿਕ ਸ਼ਹਿਰ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਜਲੰਧਰ 'ਚ ਮੈਡੀਕਲ ਟੂਰਿਜ਼ਮ ਸ਼ੁਰੂ ਕੀਤਾ ਜਾਵੇਗਾ। ਸਾਲ 2022 ਦੀਆਂ ਚੋਣਾਂ ਅਸੀਂ ਅਗਲੀ ਪੀੜ੍ਹੀ ਲਈ ਲੜ ਰਹੇ ਹਾਂ। ਮੋਹਾਲੀ ਨੂੰ ਭਾਰਤ ਦੀ ਸਿਲੀਕਾਨ ਵੈਲੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਡਿਜੀਟਲ ਪੋਰਟਲ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਕਿਸੇ ਵਿਅਕਤੀ ਨੂੰ ਆਪਣਾ ਜ਼ਿਲ੍ਹਾ ਛੱਡ ਕੇ ਵਾਰ-ਵਾਰ ਚੰਡੀਗੜ੍ਹ ਨਾ ਆਉਣਾ ਪਵੇ ਅਤੇ ਇਸ ਨਾਲ ਭ੍ਰਿਸ਼ਟਾਚਾਰ ਵੀ ਖ਼ਤਮ ਹੋਵੇਗਾ। ਉਨ੍ਹਾਂ ਨੇ ਇੰਡਸਟਰੀ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਕਾਰੋਬਾਰੀ ਦੇਸ਼ ਦੇ ਕਿਸੇ ਵੀ ਸਥਾਨ ਤੋਂ ਸਸਤੀ ਬਿਜਲੀ ਖ਼ਰੀਦ ਸਕਣਗੇ।
ਲੁਧਿਆਣਾ: ਨਵਜੋਤ ਸਿੱਧੂ ਨੇ ਕਿਹਾ ਕਿ ਲੁਧਿਆਣਾ ਨੂੰ ਬਿਜਲੀ ਵਾਹਨਾਂ ਦਾ ਹੱਬ ਬਣਾਇਆ ਜਾਵੇਗਾ। ਇੱਥੇ ਸੈਮੀ ਕੰਡਕਟਰ ਦਾ ਕਾਰੋਬਾਰ ਹੋਵੇਗਾ। ਬੈਟਰੀ ਉਦਯੋਗ, ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਇਲੈਕਟ੍ਰੀਕਲ ਸਕੂਟੀ ਦਿੱਤੀ ਜਾਵੇਗੀ। ਹੈਂਡਲੂਮ ਅਤੇ ਗਾਰਮੈਂਟ, ਆਟੋ, ਟੂਲਸ ਅਤੇ ਸਪੇਅਰ ਪਾਰਟਸ ਪਾਲਿਸੀ ਦੇ ਨਾਲ ਆਉਣਗੇ। ਕਾਂਗਰਸ ਸਰਕਾਰ ਲੁਧਿਆਣਾ ਨੂੰ ਪਹਿਲੇ ਨੰਬਰ 'ਤੇ ਰੱਖੇਗੀ।
ਕਪੂਰਥਲਾ ਅਤੇ ਬਟਾਲਾ ਵੱਡੇ ਉਦਯੋਗ ਸਨ, ਜੋ ਹੁਣ ਖ਼ਤਮ ਹੋ ਚੁੱਕੇ ਹਨ। ਇਸ ਨੂੰ ਦੁਬਾਰਾ ਖੜ੍ਹਾ ਕੀਤਾ ਜਾਵੇਗਾ। ਪਟਿਆਲਾ ਵਿੱਚ ਫੁਲਕਾਰੀ ਕਲਸਟਰ ਬਣੇਗਾ।
ਗੋਬਿੰਦਗੜ੍ਹ: ਸਟੀਲ ਉਦਯੋਗ ਆਟੋਮੋਟਿਵ ਕਲਸਟਰ ਬਣਾਇਆ ਜਾਵੇਗਾ ਨਾਲ ਹੀ ਆਟੋਮੇਟਿਵ ਦੇ ਪਾਰਟਸ ਬਣਨਗੇ।
ਜਲੰਧਰ : ਮੈਡੀਕਲ ਟੂਰਿਜ਼ਮ ਹੱਬ ਬਣਾਇਆ ਜਾਵੇਗਾ। ਜਲੰਧਰ ਵਿਚ ਸਰਜੀਕਲ-ਮੈਡੀਕਲ ਸਮਾਨ, ਖੇਡਾਂ ਦੇ ਸਮਾਨ ਦਾ ਕਲੱਸਟਰ ਸਥਾਪਿਤ ਕੀਤਾ ਜਾਵੇਗਾ। ਇੱਥੇ ਆਦਮਪੁਰ ਹਵਾਈ ਅੱਡੇ ਨੂੰ ਦੁਬਾਰਾ ਬਣਾਇਆ ਜਾਵੇਗਾ।
ਅੰਮ੍ਰਿਤਸਰ: ਸਿੱਧੂ ਨੇ ਕਿਹਾ ਕਿ ਜਲੰਧਰ ਵਿਚ ਮੈਡੀਕਲ ਟੂਰਿਜ਼ਮ ਹੱਬ ਬਣਾਇਆ ਜਾਵੇਗਾ। ਇਸ ਦੇ ਲਈ ਮੈਂ 19 ਥਾਵਾਂ ਦੇਖੀਆਂ ਹਨ।
ਮਲੋਟ-ਮੁਕਤਸਰ ਵਿਖੇ ਟੈਕਸਟਾਈਲ ਅਤੇ ਫਾਰਮ ਉਪਕਰਣ ਕਲੱਸਟਰ ਸਥਾਪਿਤ ਕੀਤੇ ਜਾਣਗੇ।
ਬਠਿੰਡਾ ਅਤੇ ਮਾਨਸਾ ਵਿਚ ਪੈਟਰੋ ਕੈਮੀਕਲ ਹੱਬ ਬਣਾਇਆ ਜਾਵੇਗਾ।
ਸਿੱਧੂ ਨੇ ਕਿਹਾ ਕਿ ਪੰਜਾਬ ਵਿਚ 13 ਐਗਰੋ ਫੂਡ ਪ੍ਰੋਸੈਸਿੰਗ ਪਾਰਕ ਬਣਾਏ ਜਾਣਗੇ। ਜਿਸ ਵਿਚ ਪੰਜਾਬ ਦੇ ਨੌਜਵਾਨ ਪ੍ਰੋਸੈਸਿੰਗ ਕਰਨਗੇ। ਇਸ ਵਿਚ ਕੋਈ ਕਾਰਪੋਰੇਟ ਕੰਪਨੀਆਂ ਨਹੀਂ ਹੋਣਗੀਆਂ। ਇਸ ਵਿਚ ਕਿਸਾਨ ਵੀ ਸ਼ਾਮਲ ਹੋਣਗੇ। ਇਸ ਤੋਂ ਬਾਅਦ ਪੰਜਾਬ ਦੇ ਨੌਜਵਾਨ ਨੌਕਰੀ ਨਹੀਂ ਮੰਗਣਗੇ ਸਗੋਂ ਦੂਜਿਆਂ ਨੂੰ ਦੇਣਗੇ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਕੰਮ ਲਈ ਫੇਸਲੇਸ ਕਲੀਅਰੈਂਸ ਮਿਲੇਗੀ। ਸਿੱਧੂ ਨੇ ਇਸ ਨੂੰ ਡਿਜੀਟਲ ਪੰਜਾਬ ਕਿਹਾ। ਸਿੱਧੂ ਨੇ ਕਿਹਾ ਕਿ ਹਰ ਕੰਮ ਲਈ ਆਨਲਾਈਨ ਪ੍ਰਵਾਨਗੀ ਦਿੱਤੀ ਜਾਵੇਗੀ। ਕਿਸੇ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਇਹ ਕੰਮ 10 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ।