ਮਹਿਲਪੁਰ 'ਚ ਵਾਪਰਿਆ ਭਿਆਨਕ ਹਾਦਸਾ, ਬੱਸ ਚਾਲਕ ਤੇ ਕੰਡਕਟਰ ਦੀ ਹੋਈ ਮੌਕੇ 'ਤੇ ਮੌਤ
ਸਵਾਰੀਆਂ ਦੇ ਲੱਗੀਆਂ ਮਾਮੂਲੀ ਸੱਟਾਂ
Terrible accident happened in Mahilpur
ਹੁਸ਼ਿਆਰਪੁਰ : ਮਹਿਲਪੁਰ-ਗੜ੍ਹਸ਼ੰਕਰ ਰੋਡ ਪਿੰਡ ਟੂਟੋਮਜਾਰਾ ਨਜ਼ਦੀਕ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਵਿਚ ਬੱਸ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਸ ਦਿੱਲੀ ਤੋਂ ਹੁਸ਼ਿਆਰਪੁਰ ਆ ਰਹੀ ਸੀ।
ਬੱਸ ਪਿੰਡ ਟੂਟੋਮਜਾਰਾ ਦੇ ਬਾਹਰਵਾਰ ਖਰਾਬ ਖੜ੍ਹੇ ਟੈਂਕਰ ਜੋ ਕਿ ਲੱਕੜੀ ਦੇ ਫੱਟਿਆਂ ਨਾਲ ਭਰਿਆ ਹੋਇਆ ਸੀ ਦੇ ਪਿਛੇ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ
ਬੱਸ ਚਾਲਕ ਅਤੇ ਉਸ ਦੇ ਕੰਡਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਸਵਾਰੀਆਂ ਤੇ ਕੈਂਟਰ ਚਾਲਕ ਦੇ ਮਾਮੂਲੀ ਸੱਟਾ ਲੱਗੀਆਂ ਹਨ। ਇਹ ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਹੋਇਆ ਦੱਸਿਆ ਜਾ ਰਿਹਾ ਹੈ।