ਪੰਜਾਬ 'ਚ ਜਦੋਂ ਸਾਡੀ ਸਰਕਾਰ ਆਈ ਤਾਂ ਇੱਕ ਹਫ਼ਤੇ 'ਚ ਨਸ਼ਾ ਬੰਦ ਕਰਾਂਗੇ- ਇਕਬਾਲ ਸਿੰਘ ਲਾਲਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸੀਂ ਲੋਕਾਂ ਨੂੰ ਮੁਫਤ ਨਿਆਂ ਦੇਵਾਂਗੇ।

Iqbal Singh Lalpura

 

ਅੰਮ੍ਰਿਤਸਰ: ਭਾਜਪਾ ਦੀ ਕਾਰਜਕਰਨੀ ਮੀਟਿੰਗ ਵਿਚ ਭਾਗ ਲੈਣ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੀ ਉਚੇਚੇ ਤੌਰ 'ਤੇ ਅੰਮ੍ਰਿਤਸਰ ਪਹੁੰਚੇ ਸਨ। ਇਸ ਮੌਕੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਵਿਚ ਉਹਨਾਂ ਦੀ ਸਰਕਾਰ ਆਈ ਤਾਂ ਉਹ ਪੰਜਾਬ ਵਿੱਚੋਂ ਨਸ਼ਾ ਇਕ ਹਫਤੇ ਵਿਚ ਖ਼ਤਮ ਕਰ ਦੇਣਗੇ।

ਉਨ੍ਹਾਂ ਕਿਹਾ ਕਿ ਜਦੋਂ ਉਹ ਤਰਨਤਾਰਨ 'ਚ ਬਤੌਰ ਐਸਐਸਪੀ ਤੈਨਾਤ ਸਨ ਤਾਂ ਉਨ੍ਹਾਂ ਵੱਲੋਂ ਵੱਡੀ ਮਾਤਰਾ ਵਿਚ ਹੈਰੋਇਨ ਫੜੀ ਗਈ ਸੀ। ਸਮੱਗਲਰ ਵੀ ਇਲਾਕਾ ਛੱਡ ਕੇ ਭੱਜ ਗਏ ਸਨ ਪਰ ਰਾਜਨੀਤਕ ਦਬਾਅ ਦੇ ਚਲਦਿਆਂ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ।  

ਉਹਨਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਆਈ ਅਸੀਂ ਲੋਕਾਂ ਦੇ ਘਰ ਜਾਵਾਂਗੇ। ਉਹਨਾਂ ਦੀਆਂ ਗੱਲਾਂ ਸੁਣਾਂਗੇ ਕਿਉਂਕਿ ਜਦੋਂ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਦਾ ਪਤਾ ਨਹੀਂ ਲੱਗੇਗਾ ਫਿਰ ਉਹ ਹੱਲ ਕਿਵੇਂ ਹੋਵੇਗੀ। ਪੰਜਾਬ ਵਿਚ ਸਭ ਤੋਂ ਵੱਡਾ ਮਸਲਾ ਬੇਇਨਸਾਫੀ ਦਾ ਹੈ। ਲੋਕ ਇਨਸਾਫ ਭਾਲਦੇ ਹਨ। ਗੁਰੂ ਗ੍ਰੰਥ ਸਾਹਿਬ ਦੀ  ਬੇਅਦਬੀ ਦਾ ਵੀ ਲੋਕ ਇਨਸਾਫ ਭਾਲਦੇ ਹਨ। ਅਸੀਂ ਲੋਕਾਂ ਨੂੰ ਮੁਫਤ ਨਿਆਂ ਦੇਵਾਂਗੇ। ਬੇਇਨਸਾਫੀ ਕਿਸੇ ਨਾਲ ਨਹੀਂ ਹੋਣ ਦੇਵਾਂਗੇ।