Patiala News: ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਿਹਾ 101 ਸਾਲ ਦਾ ਬਾਬਾ, ਚਾਹ ਦਾ ਖੋਖਾ ਲਾ ਕੇ ਚਲਾ ਰਿਹਾ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News: ਸੁਣਨਾ ਬੰਦ ਹੋ ਚੁੱਕਾ, ਦਿਖਦਾ ਵੀ ਘੱਟ

Livelihood 101-year-old Baba makes a tea shack Patiala News in punjabi

Livelihood 101-year-old Baba makes a tea shack Patiala News in punjabi : ਅੱਜ ਦੇ ਜ਼ਮਾਨੇ ਵਿਚ ਹਰ ਬੰਦਾ ਕਾਮਯਾਬ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਜਿਸ ਲਈ ਉਹ ਦਿਨ ਰਾਤ ਮਿਹਨਤ ਵੀ ਕਰਦਾ ਹਾਂ ਪਰ ਅਜੇ ਤੱਕ ਉਹ ਇਨਸਾਨ ਵੀ ਹਨ, ਜੋ ਹੁਣ ਤੱਕ ਆਪਣੇ ਸੁਪਨਿਆਂ ਨੂੰ ਲੈ ਕੇ ਬੈਠੇ ਹਨ ਤੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦੀ ਸਾਰੀ ਜ਼ਿੰਦਗੀ ਲੰਘ ਗਈ ਹੈ।

ਅਜਿਹੀ ਹੀ ਪਟਿਆਲਾ ਤੋਂ ਬਜ਼ੁਰਗ ਬਾਬੇ ਗੁਰਦੇਵ ਸਿੰਘ ਦੀ ਕਹਾਣੀ ਬਿਆਨ ਕਰਦੀ ਹੈ।101 ਸਾਲਾ ਬਜ਼ੁਰਗ ਬਾਬਾ ਚਾਹ ਦਾ ਖੋਖਾ ਲਗਾਉਂਦਾ ਹੈ। ਬਜ਼ੁਰਗ ਬਾਪੂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੁਕਾਨ 'ਤੇ ਕੋਈ ਵੀ ਨਹੀਂ ਆਉਂਦਾ।

ਬਜ਼ੁਰਗ ਬਾਪੂ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਪੈਸਾ ਨਹੀਂ ਬਣਦਾ, ਆਪਣੀ ਰੋਜ਼ੀ ਜੋਗੇ ਵੀ ਪੈਸੇ ਨਹੀਂ ਬਣਦੇ। ਉਨ੍ਹਾਂ ਕਿਹਾ ਕਿ ਚਾਹ ਦਾ ਖੋਖਾ ਲਗਾਉਂਦੇ ਨੂੰ 8 ਸਾਲ ਹੋ ਗਏ ਪਰ ਕੋਈ ਵੀ ਦੁਕਾਨ 'ਤੇ ਨਹੀਂ ਆਉਂਦਾ। ਬਾਪੂ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰਵਾਰ ਵਿਚ ਕੋਈ ਵੀ ਨਹੀਂ ਹੈ।

ਇਹ ਵੀ ਪੜ੍ਹੋ: Jalandhar News: ਧੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਪਿਓ ਦੀ ਸੜਕ ਹਾਦਸੇ ਵਿਚ ਹੋਈ ਮੌਤ

ਵਿਆਹ ਕਰਵਾਇਆ ਸੀ ਪਰ ਬੱਚਾ ਕੋਈ ਬੱਚਾ ਨਹੀਂ ਹੋਇਆ। ਘਰਵਾਲੀ ਨੂੰ ਵੀ ਮਰੇ ਨੂੰ 10 ਸਾਲ ਹੋ ਗਏ। ਬਾਪੂ ਨੇ ਦੱਸਿਆ ਕਿ ਉਸ ਕੋਲ ਕੋਈ ਘਰ ਨਹੀਂ ਹੈ ਤੇ ਉਹ ਇਥੇ ਸੜਕ 'ਤੇ ਹੀ ਸੌਂ ਜਾਂਦਾ ਹੈ। ਬਾਪੂ ਨੇ ਦੱਸਿਆ ਕਿ ਉਸ ਕੋਲ ਪਾਉਣ ਲਈ ਗਰਮ ਕੱਪੜੇ ਵੀ ਨਹੀਂ ਸਨ, ਇਕ ਸਰਦਾਰ ਨੇ ਉਸ ਨੂੰ ਗਰਮ ਕੱਪੜੇ ਦਿਤੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਾਪੂ ਨੇ ਦੱਸਿਆ ਕੇ ਵਧਦੀ ਉਮਰ ਨਾਲ ਉਸ ਨੂੰ ਉਚਾ ਸੁਣਨਾ ਤੇ ਦਿਖਦਾ ਵੀ ਘੱਟ ਹੈ। ਬਾਪੂ ਨੇ ਦੱਸਿਆ ਕਿ ਅੱਜ 15 ਦਿਨ ਹੋ ਗਏ ਕੋਈ ਵੀ ਦੁਕਾਨ 'ਤੇ ਨਹੀਂ ਆਇਆ। ਬਾਪੂ ਨੇ ਦੱਸਿਆ ਕਿ ਉਸ ਨੂੰ ਰਾਹਗੀਰ ਹੀ ਰੋਟੀ ਦੇ ਦਿੰਦੇ ਹਨ ਤੇ ਢਿੱਡ ਭਰਨ ਲਈ ਮੈ 101 ਸਾਲ ਦੀ ਉਮਰ ਵਿਚ ਕੰਮ ਕਰ ਰਿਹਾ ਹਾਂ। 

 (For more Punjabi news apart from Livelihood 101-year-old Baba makes a tea shack Patiala News in punjabi  , stay tuned to Rozana Spokesman)

https://www.facebook.com/RozanaSpokesmanOfficial/videos/1370991440224936/