Chandigarh News: ਸ੍ਰੀ ਸਨਾਤਨ ਧਰਮ ਮੰਦਰ ਸੈਕਟਰ 38 ਸੀ, ਚੰਡੀਗੜ੍ਹ ਨੇ ਮੂਰਤੀ ਸਥਾਪਨਾ ਦਿਵਸ ਮਨਾਇਆ
Chandigarh News:ਰਾਮ ਮੰਦਰ ਅਯੁੱਧਿਆ ’ਚ ਰਾਮਲਲਾ ਦੀ ਮੂਰਤੀ ਸਥਾਪਨਾ ਵਾਲੇ ਦਿਨ ਹੀ ਮੂਰਤੀ ਸਥਾਪਨਾ ਹੋਣਾ ਮਾਣ ਦੀ ਗੱਲ : ਮੰਦਰ
Sri Sanatan Dharma Mandir Sector 38, Chandigarh celebrated idol installation day News in punjabi: ਚੰਡੀਗੜ੍ਹ ਦੇ ਸੈਕਟਰ 38ਸੀ ’ਚ ਸਥਿਤ ਸ੍ਰੀ ਸਨਾਤਨ ਧਰਮ ਮੰਦਰ ਨੇ ਅੱਜ ਅਪਣਾ ਮੂਰਤੀ ਸਥਾਪਨਾ ਦਿਵਸ ਮਨਾਇਆ। ਮੰਦਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਦਾ ਮੂਰਤੀ ਸਥਾਪਨਾ ਦਿਵਸ ਵੀ 22 ਜਨਵਰੀ ਅਯੋਧਿਆ ’ਚ ਰਾਮ ਮੰਦਰ ਵਿਖੇ ਰਾਮਲਲਾ ਦੀ ਮੂਰਤੀ ਸਥਾਪਨਾ ਦਿਵਸ ਨੂੰ ਹੀ ਪੈਂਦਾ ਹੈ ਜੋ ਕਿ ਮੰਦਰ ਦੇ ਰਾਮ ਭਗਤਾਂ ਲਈ ਬੜੇ ਮਾਣ ਦੀ ਗੱਲ ਹੈ।
ਇਸ ਦਿਨ ਨੂੰ ਵੱਡਾ ਬਣਾਉਣ ਲਈ ਬੜੇ ਉਤਸ਼ਾਹ ਨਾਲ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਦੂਰ-ਦੂਰ ਤੋਂ ਲੋਕਾਂ ਦੀ ਭੀੜ ਆਈ। ਰਾਮਾਇਣ ਕਥਾ ਦਾ ਭੋਗ 12:20 ਵਜੇ ਪਾ ਦਿਤਾ ਗਿਆ ਜਿਸ ਤੋਂ ਬਾਅਦ ਅਯੋਧਿਆ ਤੋਂ ਸਿੱਧਾ ਪ੍ਰਸਾਰਣ ਵੱਡੀ ਸਕ੍ਰੀਨ ’ਤੇ ਭਗਤਾਂ ਨੂੰ ਵਿਖਾਇਆ ਗਿਆ।
ਇਸ ਦੌਰਾਨ ਸੋਨਾਕਸ਼ੀ ਮਹੰਤ ਜੀ ਨੇ ਮੰਦਰ ਨੂੰ ਸੋਨੇ ਅਤੇ ਚਾਂਦੀ ਦੇ ਗਹਿਣੇ ਦਾਨ ਕੀਤੇ ਹਨ। ਉਨ੍ਹਾਂ ਨੇ ਮੰਦਰ ਨੂੰ ਇਕ ਲੱਖ ਰੁਪਏ ਦਾਨ ਕਰਨ ਦਾ ਵਾਅਦਾ ਵੀ ਕੀਤਾ ਹੈ। ਮੰਦਰ ਪ੍ਰਬੰਧਨ ਨੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿਤੀ ਹੈ।
ਇਸ ਮੌਕੇ ਵਿਸ਼ਾਲ ਭੰਡਾਰਾ ਵੀ ਲਾਇਆ ਗਿਆ। ਇਸ ਮੌਕੇ ਪ੍ਰਧਾਨ ਬ੍ਰਹਮਜੀਤ ਕਾਲੀਆ, ਮਹਾਮੰਤਰੀ ਰਵਿੰਦਰ ਪੁਸ਼ਪ ਭਗਤਿਆਰ, ਆਸ਼ੂਤੋਸ਼ ਚੋਪੜਾ ਅਤੇ ਰਾਜੇਸ਼ ਮਹਾਜਨ ਮੁੱਖ ਮਹਿਮਾਨ ਰਹੇ।