ਹਿਮਾਚਲ ਦੇ ਕਾਂਗਰਸੀ ਵਿਧਾਇਕ ਚੰਦਰਸ਼ੇਖਰ ਦੀ ਟਿੱਪਣੀ ਨੂੰ ਲੈ ਕੇ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਿਮਾਚਲ ਕਾਂਗਰਸ ਪਾਰਟੀ ਦਾ ਵਿਧਾਇਕ ਪੰਜਾਬ ਨੂੰ ਬਦਨਾਮ ਕਰ ਰਿਹਾ ਹੈ।

Minister of State Ravneet Bittu's big statement regarding the comments of Himachal Congress MLA Chandrashekhar

ਨਵੀਂ ਦਿੱਲੀ: ਹਿਮਾਚਲ ਦੇ ਵਿਧਾਇਕ ਚੰਦਰਸ਼ੇਖਰ ਵੱਲੋਂ ਨਸ਼ਿਆ ਨੂੰ ਲੈ ਕੇ ਟਿੱਪਣੀ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਬਿਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਅੰਤਰਰਾਸ਼ਟਰੀ ਸਰਹੱਦ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗੰਭੀਰ ਮੁੱਦੇ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਸੂਬੇ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਲਿਆਂਦੇ ਜਾ ਰਹੇ ਹਨ। ਇਸ ਦੌਰਾਨ, ਹਿਮਾਚਲ ਪ੍ਰਦੇਸ਼ ਨੂੰ ਵੀ ਕੁਝ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਤੀ ਦੀ ਕੀਤੀ ਜਾਂਦੀ ਹੈ।

 ਕੇਂਦਰੀ ਰਾਜ ਮੰਤਰੀ ਰਵਨੀਤ ਬਿਟੂ  ਨੇ ਕਿਹਾ, "ਹਿਮਾਚਲ ਕਾਂਗਰਸ ਪਾਰਟੀ ਦਾ ਵਿਧਾਇਕ ਪੰਜਾਬ ਨੂੰ ਬਦਨਾਮ ਕਰ ਰਿਹਾ ਹੈ। ਹਿਮਾਚਲ ਵਿੱਚ ਕਈ ਪਿੰਡ ਭੰਗ ਦੀ ਖੇਤੀ ਕਰਦੇ ਹਨ ਅਤੇ ਸਾਰੇ ਦੇਸ਼ ਵਿੱਚ ਹਿਮਾਚਲ ਦੀ ਭੰਗ ਜਾਂਦੀ ਹੈ। ਵਿਦੇਸ਼ੀ ਵੀ ਭੰਗ ਦਾ ਨਸ਼ਾ ਕਰਨ ਲਈ ਆਉਦੇ ਹਨ। ਪੰਜਾਬ ਨੂੰ ਬਦਨਾਮ ਕਰਨ ਲਈ ਹਿਮਾਚਲ ਦੀ ਕਾਂਗਰਸ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਨਸ਼ਿਆਂ ਦੇ ਖਿਲਾਫ਼ ਲੜਾਈ ਲੜ ਰਿਹਾ ਹੈ।"