ਜੰਮੂ-ਕਸ਼ਮੀਰ ਦੇ ਡੋਡਾ 'ਚ ਫੌਜ ਦੀ ਗੱਡੀ ਖੱਡ ਵਿੱਚ ਡਿੱਗੀ, 10 ਜਵਾਨ ਸ਼ਹੀਦ
ਹਾਦਸੇ ਵਿੱਚ 9 ਜਵਾਨ ਜ਼ਖ਼ਮੀ
Army vehicle falls into gorge in Jammu and Kashmir's Doda, four jawans martyred
ਭਦਰਵਾਹ/ਜੰਮੂ: ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਇੱਕ ਫੌਜ ਦੀ ਗੱਡੀ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ 10 ਜਵਾਨ ਸ਼ਹੀਦ ਗਏ ਅਤੇ ਨੌਂ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਭਦਰਵਾਹ-ਚੰਬਾ ਅੰਤਰਰਾਜੀ ਸੜਕ 'ਤੇ ਖੰਨੀ ਟੌਪ ਦੇ ਨੇੜੇ ਵਾਪਰਿਆ।
ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੀ ਬੁਲੇਟਪਰੂਫ ਗੱਡੀ ਵਿੱਚ ਜਵਾਨ ਸਵਾਰ ਸਨ ਅਤੇ ਇਹ ਇੱਕ ਉੱਚੀ ਚੌਕੀ ਵੱਲ ਜਾ ਰਹੀ ਸੀ।ਉਨ੍ਹਾਂ ਕਿਹਾ ਕਿ ਡਰਾਈਵਰ ਨੇ ਗੱਡੀ 'ਤੇ ਕੰਟਰੋਲ ਗੁਆ ਦਿੱਤਾ ਅਤੇ ਇਹ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ।
ਅਧਿਕਾਰੀਆਂ ਨੇ ਕਿਹਾ ਕਿ ਫੌਜ ਅਤੇ ਪੁਲਿਸ ਨੇ ਤੁਰੰਤ ਇੱਕ ਸਾਂਝਾ ਬਚਾਅ ਕਾਰਜ ਸ਼ੁਰੂ ਕੀਤਾ, ਅਤੇ ਚਾਰ ਜਵਾਨ ਸ਼ਹੀਦ ਹੋ ਗਏ ।ਉਨ੍ਹਾਂ ਕਿਹਾ ਕਿ ਨੌਂ ਹੋਰ ਸੈਨਿਕ ਜ਼ਖਮੀ ਹੋਏ ਹਨ, ਅਤੇ ਉਨ੍ਹਾਂ ਵਿੱਚੋਂ ਤਿੰਨ, ਜੋ ਗੰਭੀਰ ਰੂਪ ਵਿੱਚ ਜ਼ਖਮੀ ਸਨ, ਨੂੰ ਵਿਸ਼ੇਸ਼ ਇਲਾਜ ਲਈ ਊਧਮਪੁਰ ਦੇ ਫੌਜੀ ਹਸਪਤਾਲ ਵਿੱਚ ਹਵਾਈ ਜਹਾਜ਼ ਰਾਹੀਂ ਲਿਜਾਇਆ ਗਿਆ।