SPS ਹਸਪਤਾਲਜ਼ ਵੱਲੋਂ ਅਸਥਮਾ ਐਂਡ ਐਲਰਜੀ ਕੇਅਰ ਕਲਿਨਿਕ’ ਦੀ ਸ਼ੁਰੂਆਤ
ਅਸਥਮਾ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ ਲਗਭਗ 42 ਫੀਸਦੀ ਮੌਤਾਂ ਭਾਰਤ ਵਿੱਚ ਹੁੰਦੀਆਂ
ਲੁਧਿਆਣਾ: 77ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਐਸਪੀਐਸ ਹਸਪਤਾਲਜ਼ ਨੇ ਆਪਣੇ ਪਲਮੋਨੋਲੋਜੀ ਵਿਭਾਗ ਹੇਠ ਐਸਪੀਐਸ ਅਸਥਮਾ ਐਂਡ ਐਲਰਜੀ ਕੇਅਰ ਕਲਿਨਿਕ ਦੀ ਸ਼ੁਰੂਆਤ ਕੀਤੀ। ਇਹ ਕਲਿਨਿਕ ਉੱਤਰ ਭਾਰਤ ਦੇ ਲੋਕਾਂ ਲਈ ਸਾਂਸ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਵਿੱਚ ਇੱਕ ਵੱਡੀ ਸਹੂਲਤ ਹੈ। ਹੁਣ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਮਰੀਜ਼ਾਂ ਨੂੰ ਉੱਨਤ ਜਾਂਚ ਅਤੇ ਆਧੁਨਿਕ ਇਲਾਜ ਆਪਣੇ ਹੀ ਇਲਾਕੇ ਵਿੱਚ ਉਪਲਬਧ ਹੋਵੇਗਾ, ਜਿਸ ਲਈ ਪਹਿਲਾਂ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ।
ਭਾਰਤ ਵਿੱਚ ਅਸਥਮਾ ਇੱਕ ਗੰਭੀਰ ਸਮੱਸਿਆ ਹੈ। ਦੁਨੀਆ ਭਰ ਵਿੱਚ ਅਸਥਮਾ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ ਲਗਭਗ 42 ਫੀਸਦੀ ਮੌਤਾਂ ਭਾਰਤ ਵਿੱਚ ਹੁੰਦੀਆਂ ਹਨ। ਇਸਦਾ ਮੁੱਖ ਕਾਰਨ ਬਿਮਾਰੀ ਦੀ ਦੇਰ ਨਾਲ ਪਛਾਣ, ਜਾਣਕਾਰੀ ਦੀ ਘਾਟ ਅਤੇ ਸਾਂਸ ਦੀ ਬਿਮਾਰੀ ਨੂੰ ਲੈ ਕੇ ਲੋਕਾਂ ਦੀ ਝਿਜਕ ਹੈ। ਇਹ ਨਵਾਂ ਕਲਿਨਿਕ ਸਮੇਂ ਸਿਰ ਜਾਂਚ, ਮਰੀਜ਼ ਜਾਗਰੂਕਤਾ ਅਤੇ ਸਹੀ ਇਲਾਜ ਰਾਹੀਂ ਇਸ ਸਮੱਸਿਆ ਨੂੰ ਘਟਾਉਣ ਦਾ ਉਦੇਸ਼ ਰੱਖਦਾ ਹੈ।
ਡਾ. ਰਾਜਿੰਦਰ ਕੁਮਾਰ ਗੋਯਲ, ਸੀਨੀਅਰ ਕਨਸਲਟੈਂਟ – ਪਲਮੋਨੋਲੋਜੀ, ਨੇ ਕਿਹਾ ਕਿ ਅਸਥਮਾ ਨੂੰ ਅਕਸਰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ। ਜਦੋਂ ਸਾਹ ਬਹੁਤ ਜ਼ਿਆਦਾ ਫੁੱਲਣ ਲੱਗਦਾ ਹੈ ਜਾਂ ਛਾਤੀ ਵਿੱਚ ਜਕੜਨ ਹੁੰਦੀ ਹੈ, ਤਦ ਤੱਕ ਕਾਫ਼ੀ ਨੁਕਸਾਨ ਹੋ ਚੁੱਕਾ ਹੁੰਦਾ ਹੈ। ਉਨ੍ਹਾਂ ਸਮੇਂ ਸਿਰ ਜਾਂਚ ਅਤੇ ਮਾਹਿਰ ਡਾਕਟਰ ਤੋਂ ਇਲਾਜ ਲੈਣ ਦੀ ਅਪੀਲ ਕੀਤੀ।
ਡਾ. ਕੀਰਤ ਕੌਰ ਸਿਬੀਆ, ਕਨਸਲਟੈਂਟ – ਪਲਮੋਨੋਲੋਜੀ, ਨੇ ਦੱਸਿਆ ਕਿ ਹਰ ਸਾਹ ਫੁੱਲਣਾ ਅਸਥਮਾ ਨਹੀਂ ਹੁੰਦਾ ਅਤੇ ਹਰ ਅਸਥਮਾ ਐਲਰਜੀ ਨਾਲ ਨਹੀਂ ਜੁੜਿਆ ਹੁੰਦਾ। ਇਸ ਕਲਿਨਿਕ ਵਿੱਚ ਹਰ ਮਰੀਜ਼ ਲਈ ਵੱਖ-ਵੱਖ ਇਲਾਜ ਯੋਜਨਾ ਬਣਾਈ ਜਾਂਦੀ ਹੈ ਅਤੇ ਧੂੜ, ਪਰਾਗਕਣ, ਧੂੰਆ, ਪ੍ਰਦੂਸ਼ਣ ਅਤੇ ਮੌਸਮ ਵਰਗੇ ਕਾਰਨਾਂ ਦੀ ਪਛਾਣ ਕੀਤੀ ਜਾਂਦੀ ਹੈ।
ਕਲਿਨਿਕ ਵਿੱਚ ਸਹੀ ਇਨਹੇਲਰ ਇਲਾਜ ਦੇ ਨਾਲ-ਨਾਲ ਗੰਭੀਰ ਅਸਥਮਾ ਮਰੀਜ਼ਾਂ ਲਈ ਨਵੀਆਂ ਇੰਟਰਨੈਸ਼ਨਲ ਬਾਇਓਲੋਜਿਕਲ ਦਵਾਈਆਂ ਵੀ ਉਪਲਬਧ ਹਨ, ਜਿਸ ਨਾਲ ਵਾਰ-ਵਾਰ ਹਸਪਤਾਲ ਦਾਖਲੇ ਦੀ ਲੋੜ ਘੱਟ ਹੁੰਦੀ ਹੈ। ਇੱਥੇ ਆਧੁਨਿਕ ਜਾਂਚ ਸਹੂਲਤਾਂ ਅਤੇ 24 ਘੰਟੇ ਐਮਰਜੈਂਸੀ ਸੇਵਾ ਵੀ ਉਪਲਬਧ ਹੈ। ਅਸਥਮਾ ਐਂਡ ਐਲਰਜੀ ਕੇਅਰ ਕਲਿਨਿਕ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ।
ਐਸਪੀਐਸ ਹਸਪਤਾਲਜ਼ ਦੇ COO ਸ਼੍ਰੀ ਯੋਗੇਂਦਰ ਨਾਥ ਅਵਾਧਿਆ ਨੇ ਕਿਹਾ ਕਿ ਇਹ ਕਲਿਨਿਕ ਖੇਤਰ ਦੀ ਇੱਕ ਬਹੁਤ ਵੱਡੀ ਲੋੜ ਨੂੰ ਪੂਰਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਮਰੀਜ਼ਾਂ ਨੂੰ ਸਮੇਂ ਸਿਰ ਸਹੀ ਇਲਾਜ ਮਿਲੇਗਾ ਅਤੇ ਉਹ ਸਰਗਰਮ, ਆਤਮਨਿਰਭਰ ਅਤੇ ਬਿਮਾਰੀ ਦੇ ਡਰ ਤੋਂ ਮੁਕਤ ਜੀਵਨ ਜੀ ਸਕਣਗੇ।
ਐਸਪੀਐਸ ਹਸਪਤਾਲਜ਼ ਦੇ MD ਸ਼੍ਰੀ ਜੈ ਸਿੰਘ ਸੰਧੂ ਨੇ ਕਿਹਾ ਕਿ 2005 ਤੋਂ ਲੈ ਕੇ ਅੱਜ ਤੱਕ ਐਸਪੀਐਸ ਹਸਪਤਾਲਜ਼ ਨੇ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕੀਤਾ ਹੈ। ਸਾਡਾ ਮਕਸਦ ਹਮੇਸ਼ਾ ਉੱਨਤ, ਨੈਤਿਕ ਅਤੇ ਕਿਫਾਇਤੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਤਿਗੁਰੂ ਉਦੈ ਸਿੰਘ ਜੀ ਦੇ ਆਸ਼ੀਰਵਾਦ ਅਤੇ ਮਾਰਗਦਰਸ਼ਨ ਨਾਲ ਸੰਭਵ ਹੋਇਆ ਹੈ, ਜੋ ਐਸਪੀਐਸ ਟੀਮ ਨੂੰ ਲਗਾਤਾਰ ਬਿਹਤਰ ਮਰੀਜ਼ ਸੰਭਾਲ ਅਤੇ ਮੈਡੀਕਲ ਉਤਕ੍ਰਿਸ਼ਟਤਾ ਵੱਲ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ।