ਪਿਛੜੇ ਵਰਗਾਂ ਨੂੰ ਮਿਲਦੀ ਬਿਜਲੀ ਸਬਸਿਡੀ ਦੇ ਨਿਯਮਾਂ 'ਚ ਤਬਦੀਲੀ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ 'ਚ ਪਿਛੜੇ ਵਰਗਾਂ ਨੂੰ ਦਿਤੀ ਜਾਂਦੀ ਬਿਜਲੀ ਸਬਸਿਡੀ ਦੇ ਨਿਯਮਾਂ 'ਚ ਕੀਤੀ ਗਈ ਤਬਦੀਲੀ ਦਾ ਵਿਰੋਧ ਕਰਦਿਆਂ ਮੁਦਾ ਉਠਿਆ

Akali Dal leaders protesting after the walkout in the Vidhan Sabh

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਪਿਛੜੇ ਵਰਗਾਂ ਨੂੰ ਦਿਤੀ ਜਾਂਦੀ ਬਿਜਲੀ ਸਬਸਿਡੀ ਦੇ ਨਿਯਮਾਂ 'ਚ ਕੀਤੀ ਗਈ ਤਬਦੀਲੀ ਦਾ ਵਿਰੋਧ ਕਰਦਿਆਂ ਮੁਦਾ ਉਠਿਆ। ਵਿਧਾਇਕ ਪਵਨ ਕੁਮਾਰ ਟੀਨੂ ਨੇ ਇਹ ਮਾਮਲਾ ਸਿਫ਼ਰ ਕਾਲ ਸਮੇਂ ਉਠਾਉਦ ਦੀ ਕੋਸ਼ਿਸ਼ ਕੀਤੀ ਤਾਂ ਸਪੀਕਰ ਨੇ ਇਸ ਦੀ ਆਗਿਆ ਨਾ ਦਿਤੀ। ਉਹ ਮੰਗ ਕਰ ਰਹੇ ਸਨ ਕਿ ਪਿਛਲੀ ਸਰਕਾਰ ਸਮੇਂ ਪ੍ਰਤੀ ਮਹੀਨਾ 200 ਯੂਨਿਟ ਮੁਫ਼ਤ ਬਿਜਲੀ ਮਿਦਲੀ ਸੀ। ਮੌਜੂਦਾ ਸਰਕਾਰ ਨੇ ਆਉਂਦਿਆਂ ਹੀ ਇਸ 'ਚ ਤਬਦੀਲੀ ਕਰ ਕੇ ਇਹ ਸ਼ਰਤ ਲਗਾ ਦਿਤੀ ਕਿ ਜੇਕਰ ਸਾਲ 'ਚ 3000 ਯੂਨਿਟ ਤੋਂ ਵਧ ਬਿਜਲੀ ਖ਼ਪਤ ਹੋਈ ਤਾਂ ਇਹ ਸਬਸਿਡੀ ਨਹੀਂ ਮਿਲਦੀ।

ਹੁਣ ਸਰਕਾਰ ਲੇ ਫ਼ਿਰ ਤਬਦੀਲੀ ਕਰਕੇ ਉਪਰਲੀ ਹੱਦ ਦੀ ਸ਼ਰਤ ਖ਼ਤਮ ਕਰ ਦਿਤੀ ਹੈ। ਪਵਨ ਕੁਮਾਰ ਟੀਨੂੰ ਮੰਗ ਕਰ ਰਹੇ ਹਨ ਕਿ ਜੋ ਬਿਜਲੀ ਪਿਛੜੇ ਵਰਗ ਦੇ ਪ੍ਰੀਵਾਰਾਂ ਤੋਂ ਪਿਛਲੇ 2 ਸਾਲਾਂ ਵਸੂਲੇ ਗਏ, ਉਹ ਰਕਮ ਵਾਪਸ, ਖ਼ਪਤਕਾਰਾਂ ਨੂੰ ਦਿਤੀ ਜਾਵੇ। ਸਪੀਕਰ ਨੇ ਕਿਹਾ ਕਿ ਅਗਲੇ ਦਿਨ ਬਜਟ 'ਤੇ ਬਹਿਸ ਹੋਣੀ ਹੈ ਇਹ ਮਾਮਲਾ ਉਸ ਬਹਿਸ 'ਚ ਉਠਾਇਆ ਜਾ ਸਕਦਾ ਹੈ। ਜਦ ਸਪੀਕਰ ਨੇ ਆਗਿਆ ਦੇਣ ਤੋਂ ਨਾਂਹ ਕਰ ਦਿਤੀ ਤਾਂ ਅਕਾਲੀ-ਭਾਜਪਾ ਮੈਂਬਰ ਸਰਕਾਰ ਵਿਰੁਧ ਨਾਹਰੇ ਲਾਉਂਦੇ ਹੋਏ ਸਪੀਕਰ ਦੀ ਕੁਰਸੀ ਸਾਹਮਣੇ ਚਲੇ ਗਹੇ।

ਉਨ੍ਹਾਂ ਨੇ ਅਜ ਇਸੀ ਮਸਲੇ ਕਾਰਨ ਕਾਲੇ ਚੋਲੇ ਪਹਿਨੇ ਹੋਏ ਸਨ। ਉਨ੍ਹਾਂ ਉਪਰ ਬਿਜਲੀ ਬਿਲਾਂ ਦੀਆਂ ਕਾਪੀਆਂ ਵੀ ਲਟਕਾਈਆਂ ਹੋਈਆਂ ਸਨ। ਕੁਝ ਸਮਾਂ ਨਾਹਰੇਬਾਜ਼ੀ ਕਰਨ ਉਪਰੰਤ ਅਕਾਲੀ-ਭਾਜਪਾ ਮੈਂਬਰ ਵਾਕ-ਆਉਟ ਕਰ ਗਏ। ਹਾਊਸ ਤੋਂ ਬਾਹਰ ਆ ਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਹਾਊਸ 'ਚ ਉਨ੍ਹਾਂ ਨੂੰ ਜਨਤਾ ਦੇ ਮਸਲੇ ਰਖਣ ਅਤੇ ਬੋਲਣ ਦੀ ਆਗਿਆ ਨਹੀਂ ਦਿਤੀ ਜਾ ਰਹੀ।