ਪੰਜਾਬ ਸਰਕਾਰ ਪੋਸਤ ਦੀ ਖੇਤੀ ਨੂੰ ਦੇਵੇ ਮਾਨਤਾ : ਲੱਖੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਪੋਸਤ ਦੀ ਖੇਤੀ ਉਤੇ ਸਰਕਾਰ ਵਲੋਂ ਰੋਕ ਲਗਾਈ ਗਈ ਹੈ ਪਰ ਹੁਣ ਪੰਜਾਬ ਵਿਚ ਪੋਸਤ ਦੀ ਖੇਤੀ...

Ajmer Singh Lakhowal

ਚੰਡੀਗੜ੍ਹ : ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਪੋਸਤ ਦੀ ਖੇਤੀ ਉਤੇ ਸਰਕਾਰ ਵਲੋਂ ਰੋਕ ਲਗਾਈ ਗਈ ਹੈ ਪਰ ਹੁਣ ਪੰਜਾਬ ਵਿਚ ਪੋਸਤ ਦੀ ਖੇਤੀ ਸ਼ੁਰੂ ਕਰਨ ਲਈ ਕਈ ਕਿਸਾਨ ਜਥੇਬੰਦੀਆਂ ਵੀ ਸਰਗਰਮ ਹੋ ਗਈਆਂ ਹਨ। ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਇਸ ਦੀ ਪਿਛਲੇ ਲੰਮੇ ਸਮੇਂ ਤੋਂ ਵਕਾਲਤ ਕਰਦੇ ਆ ਰਹੇ ਹਨ। ਪੰਜਾਬ ਵਿਚ ਖਸ-ਖਸ ਦੀ ਖੇਤੀ ’ਤੇ ਲੱਗੀ ਰੋਕ ਹਟਾਉਣ ਲਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਝੰਡਾ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਸ-ਖਸ ਦੀ ਖੇਤੀ ਕਰਨ ਦੀ ਮਾਨਤਾ ਦੇਣ ਲਈ ਪੰਜਾਬ ਸਰਕਾਰ ਨੂੰ ਤੁਰਤ ਵਿਧਾਨ ਸਭਾ ਵਿਚ ਮਤਾ ਪਾਸ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ 14 ਸੂਬਿਆਂ ਵਿਚ ਪਹਿਲਾਂ ਹੀ ਖਸ-ਖਸ ਦੀ ਖੇਤੀ ਹੋ ਰਹੀ ਹੈ ਜਿਸ ਤੋਂ ਅਫ਼ੀਮ ਬਣਦੀ ਹੈ ਅਤੇ 80 ਫ਼ੀਸਦੀ ਅਫ਼ੀਮ ਬਾਹਰੋਂ ਲਿਆ ਕੇ ਦਵਾਈਆਂ ਵਿਚ ਪਾਈ ਜਾਂਦੀ ਹੈ ਪਰ ਜੇ ਪੰਜਾਬ ਦੇ ਕਿਸਾਨਾਂ ਨੂੰ ਖਸ-ਖਸ ਦੀ ਖੇਤੀ ਕਰਨ ਲਈ ਮਾਨਤਾ ਮਿਲ ਜਾਵੇ ਤਾਂ ਅਫੀਮ ਬਾਹਰੋਂ ਮੰਗਵਾਉਣ ਦੀ ਜ਼ਰੂਰਤ ਨਹੀਂ ਪਵੇਗੀ।

ਇਸ ਨਾਲ ਕਿਸਾਨੀ ਨੂੰ ਆਰਥਿਕ ਹੁਲਾਰਾ ਤਾਂ ਮਿਲੇਗਾ ਹੀ ਇਸ ਦੇ ਨਾਲ ਹੀ ਸਰਕਾਰ ਦਾ ਮਾਲੀਆ ਵੀ ਵਧੇਗਾ। ਉਨ੍ਹਾਂ ਕਿਹਾ ਕਿ 7 ਮਾਰਚ ਨੂੰ ਹਜ਼ਾਰਾਂ ਕਿਸਾਨ ਚੰਡੀਗੜ੍ਹ ਵਿਚ ਜਿੱਥੇ ਮੁੱਖ ਮੰਤਰੀ ਨੂੰ ਕੁੱਤੇ ਅਤੇ ਹੋਰ ਹਵਾਰਾ ਪਸ਼ੂ ਸੌਂਪਣਗੇ, ਉੱਥੇ ਹੀ ਖਸ-ਖਸ ਦੀ ਖੇਤੀ ਦੇ ਫਾਰਮ ਵੀ ਸੌਂਪੇ ਜਾਣਗੇ।