43 ਸਕੂਲ ਬਸਾਂ ਦੇ ਚਲਾਨ ਕੱਟੇ, 9 ਕੀਤੀਆਂ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾਬੱਸੀ ਸ਼ਹਿਰ ਦੇ ਨਾਮੀ ਸਕੂਲ ਜਿੱਥੇ ਮਾਪਿਆਂ ਤੋਂ ਮਿਆਰੀ ਪੜ੍ਹਾਈ ਲਈ ਮਹਿੰਗੀਆਂ ਫ਼ੀਸਾਂ ਲੈ ਰਹੇ ਅਤੇ ਬੱਚਿਆਂ ਨੂੰ ਸਕੂਲ ਲੈ ਜਾਣ ਅਤੇ ਛੱਡਣ  ਲਈ ਆਧੁਨਿਕ ...

File Photo

ਡੇਰਾਬੱਸੀ  (ਗੁਰਜੀਤ ਸਿੰਘ ਈਸਾਪੁਰ): : ਡੇਰਾਬੱਸੀ ਸ਼ਹਿਰ ਦੇ ਨਾਮੀ ਸਕੂਲ ਜਿੱਥੇ ਮਾਪਿਆਂ ਤੋਂ ਮਿਆਰੀ ਪੜ੍ਹਾਈ ਲਈ ਮਹਿੰਗੀਆਂ ਫ਼ੀਸਾਂ ਲੈ ਰਹੇ ਅਤੇ ਬੱਚਿਆਂ ਨੂੰ ਸਕੂਲ ਲੈ ਜਾਣ ਅਤੇ ਛੱਡਣ  ਲਈ ਆਧੁਨਿਕ ਸਹੂਲਤਾਂ ਨਾਲ ਲੈਸ ਬਸਾਂ (ਟਰਾਂਸਪੋਰਟ) ਲਈ ਮੋਟੀ ਫ਼ੀਸ ਵਸੂਲ ਰਹੇ ਹਨ ਪਰ ਹਕੀਕਤ ਵਿਚ ਬੱਚਿਆਂ ਦੀ ਜਾਨ ਜੋਖ਼ਮ ਵਿਚ ਪਾ ਕੇ ਪੁਰਾਣੀਆਂ ਕੰਡਮ ਬਸਾਂ ਨੂੰ ਵਰਤਿਆ ਜਾ ਰਿਹਾ ਹੈ,

ਜਿਸ ਕਾਰਨ ਬੱਚਿਆਂ ਦੇ ਮਾਪਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੌਂਗੋਵਾਲ ਵਿਖੇ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਗੂੜ੍ਹੀ ਨੀਂਦ ਤੋਂ ਜਾਗੇ ਪ੍ਰਸ਼ਾਸਨ ਨੇ ਬੀਤੇ ਤਿੰਨ ਦਿਨ੍ਹਾਂ ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੀਆਂ ਵੱਖ-ਵੱਖ ਨਿਜੀ ਸਕੂਲਾਂ ਦੀਆਂ 43 ਸਕੂਲ ਬਸਾਂ ਦੇ ਚਲਾਨ ਕੱਟੇ ਅਤੇ  9 ਪੁਰਾਣੀਆਂ  ਬੱਸਾਂ ਨੂੰ ਜ਼ਬਤ ਕੀਤਾ ਗਿਆ  ਹੈ ਜਿਨ੍ਹਾਂ ਦੇ ਦਸਤਾਵੇਜ਼ ਹੀ ਨਹੀਂ ਹਨ  ਜਿਸ ਕਾਰਨ ਨਾਮੀ ਸਕੂਲਾਂ ਦੇ ਪ੍ਰਬੰਧਾਂ ਪੋਲ ਖੁਲ੍ਹਦੀ ਨਜ਼ਰ ਆ ਰਹੀ ਹੈ।

ਡੇਰਾਬੱਸੀ ਦੇ ਐਸ.ਡੀ.ਐਮ. ਕੁਲਦੀਪ ਬਾਵਾ ਸਮੇਤ ਟ੍ਰੈਫ਼ਿਕ ਪੁਲਿਸ ਦੀ ਟੀਮ ਨੇ ਡੇਰਾਬੱਸੀ ਖੇਤਰ ਵਿਚ ਦੋ ਦਿਨ ਸਕੂਲੀ ਬੱਸਾਂ ਨੂੰ ਰੋਕ ਕੇ ਜਾਂਚ ਕੀਤੀ। ਬਸਾਂ ਵਿਚ ਸਰਕਾਰ ਵਲੋਂ ਤੈਅ ਕੀਤੇ ਨਿਯਮ ਪੂਰੇ ਨਾ ਪਾਏ ਜਾਣ ਤੇ 23 ਬਸਾਂ ਦੇ ਚਲਾਨ ਕੀਤੇ ਗਏ ਅਤੇ 9 ਬੱਸਾਂ ਨੂੰ ਜ਼ਬਤ ਕੀਤਾ ਗਿਆ। ਐਮ.ਟੀ.ਸੀ. ਮਾਹੀਪਾਲ ਨੇ ਦਸਿਆ ਕਿ ਏਟੀਐਸ ਵੈਲੀ ਸਕੂਲ ਡੇਰਾਬੱਸੀ, ਐਸ.ਐਸ. ਜੈਨ ਪਬਲਿਕ ਸਕੂਲ, ਸਰਵਹਿੱਤਕਾਰੀ ਵਿਦਿਆ ਮੰਦਰ ਡੇਰਾਬੱਸੀ, ਭਾਰਤੀ ਪਬਲਿਕ ਸਕੂਲ ਡੇਰਾਬੱਸੀ, 

ਕੇਵੀ ਪਬਲਿ ਸਕੂਲ ਦੱਪਰ, ਦੀਕਸ਼ਾਤ ਇੰਟਰਨੈਸ਼ਨਲ ਸਕੂਲ, ਮਾਨਵ ਮੰਗਲ ਸਕੂਲ ਨਗਲਾ, ਕੇਂਦਰੀ ਵਿਦਿਆਲਿਆ ਸਕੂਲ ਜ਼ੀਰਕਪੁਰ,  ਦੀਕਸ਼ਾਤ ਪਬਲਿਕ ਸਕੂਲ ਢਕੌਲੀ ਦੇ ਨਾਂਅ ਸ਼ਾਮਲ ਹਨ।  ਜਿਨ੍ਹਾਂ ਬਸਾਂ ਦੇ ਚਲਾਣ ਕੀਤੇ ਗਏ ਹਨ ਉਨ੍ਹਾਂ ਦੇ ਮਾਲਕਾਂ ਤੋਂ ਹਲਫ਼ਨਾਮਾ ਲਿਆ ਗਿਆ ਹੈ ਤਾਂ ਕਿ ਮੁੜ ਤੋਂ ਪ੍ਰਬੰਧਕ ਭਵਿੱਖ ਵਿੱਚ ਨਿਯਮ ਤੋੜਨਗੇ ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਕੂਲ ਪ੍ਰਬੰਧਕਾਂ ਨੂੰ ਇਹ ਨਿਯਮ ਅਪਣਾਉਣ ਦੀਆਂ ਹਦਾਇਤਾਂ : ਸੁਰੱਖਿਆ ਯੰਤਰ, ਫ਼ਸਟ ਏਡ ਕਿੱਟ, ਸਪੀਡ ਗਵਰਨਰ, ਜੀਪੀਐਸ ਸਿਸਟਮ, ਸੀਸੀਟੀਵੀ ਕੈਮਰਾ, ਅਟੈਂਡੈਂਟ, ਲੜਕੀਆਂ ਲਈ ਫੀਮੇਲ ਅਟੈਂਡੈਂਟ, ਪਰਮਿਟ, ਬੱਚਿਆਂ ਦੀ ਸੁਰੱਖਿਆ ਲਈ ਸਾਈਡ ਗਰਿੱਲਾਂ ਦੀ ਫਿਟਿੰਗ, ਬੱਸ ਵਿਚ ਐਮਰਜੈਂਸੀ ਦਰਵਾਜਾ, ਵਾਹਨਾਂ ਉਪਰ ਸਕੂਲ ਪ੍ਰਿੰਸੀਪਲ ਅਤੇ ਵਾਹਨ ਮਾਲਕ ਦਾ ਮੋਬਾਈਲ ਨੰਬਰ ਲਿਖਿਆ ਹੋਣਾ ਜ਼ਰੂਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।