ਸੂਬੇ ’ਚ ਅੱਜ ਕੋਰੋਨਾ ਦੇ 348 ਨਵੇਂ ਮਾਮਲੇ ਆਏ ਸਾਹਮਣੇ, 6 ਦੀ ਮੌਤ
ਸੂਬੇ ’ਚ ਅੱਜ ਕੋਰੋਨਾ ਦੇ 348 ਨਵੇਂ ਮਾਮਲੇ ਆਏ ਸਾਹਮਣੇ, 6 ਦੀ ਮੌਤ
ਚੰਡੀਗੜ੍ਹ, 21 ਫ਼ਰਵਰੀ (ਭੁੱਲਰ): ਪੰਜਾਬ ’ਚ ਕੋਰੋਨਾ ਦੇ ਮਰੀਜ਼ਾਂ ’ਚ ਪਹਿਲਾਂ ਤੋਂ ਕਾਫ਼ੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਐਤਵਾਰ ਨੂੰ ਪੰਜਾਬ ’ਚ ਕੋਰੋਨਾ ਦੇ 348 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 6 ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਹੁਣ ਤਕ ਰਾਜ ’ਚ 178459 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਇਨ੍ਹਾਂ ’ਚੋਂ 5754 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਸੂਬੇ ’ਚ ਕੁੱਲ 17129 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ ’ਚੋਂ 348 ਲੋਕ ਪਾਜ਼ੇਟਿਵ ਪਾਏ ਗਏ ਹਨ। ਅੱਜ ਲੁਧਿਆਣਾ ’ਚ 49, ਜਲੰਧਰ 38, ਪਟਿਆਲਾ 38, ਐਸ. ਏ. ਐਸ. ਨਗਰ 13, ਅੰਮ੍ਰਿਤਸਰ 45, ਗੁਰਦਾਸਪੁਰ 8, ਬਠਿੰਡਾ 0, ਹੁਸ਼ਿਆਰਪੁਰ 42, ਫ਼ਿਰੋਜ਼ਪੁਰ 5, ਪਠਾਨਕੋਟ 5, ਸੰਗਰੂਰ 1, ਕਪੂਰਥਲਾ 22, ਫ਼ਰੀਦਕੋਟ 5, ਸ੍ਰੀ ਮੁਕਤਸਰ ਸਾਹਿਬ 3, ਫ਼ਾਜ਼ਿਲਕਾ 1, ਮੋਗਾ 0, ਰੋਪੜ 4, ਫ਼ਤਿਹਗੜ੍ਹ ਸਾਹਿਬ 3, ਬਰਨਾਲਾ 0, ਤਰਨਤਾਰਨ 2, ਐਸ. ਬੀ. ਐਸ. ਨਗਰ 63 ਅਤੇ ਮਾਨਸਾ ਤੋਂ 1 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉਥੇ ਹੀ ਸੂਬੇ ’ਚ ਅੱਜ 6 ਦੀ ਕੋਰੋਨਾ ਕਾਰਨ ਮੌਤ ਹੋਈ ਹੈ ਜਿਸ ’ਚ ਹੁਸ਼ਿਆਰਪੁਰ 1, ਜਲੰਧਰ 2, ਲੁਧਿਆਣਾ 2 ਅਤੇ ਤਰਨਤਾਰਨ ’ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।