ਸਰਕਾਰਾਂ, ਸਾਹਿਤਕਾਰਾਂ ਨੇ ਵਿਸਾਰਿਆ, ਪੰਜਾਬ ਦਾ ਮਹਾਨ ਵਿਰਾਸਤੀ ਨਾਇਕ ਸੂਫ਼ੀ ਕਿੱਸਾਕਾਰ ਸੱਯਦ ਵਾਰਸ ਸ਼ਾਹ : ਬੀਰ ਦਵਿੰਦਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰਾਂ, ਸਾਹਿਤਕਾਰਾਂ ਨੇ ਵਿਸਾਰਿਆ, ਪੰਜਾਬ ਦਾ ਮਹਾਨ ਵਿਰਾਸਤੀ ਨਾਇਕ ਸੂਫ਼ੀ ਕਿੱਸਾਕਾਰ ਸੱਯਦ ਵਾਰਸ ਸ਼ਾਹ : ਬੀਰ ਦਵਿੰਦਰ ਸਿੰਘ

image

ਐਸ.ਏ.ਐਸ ਨਗਰ, 22 ਫ਼ਰਵਰੀ (ਸੁਖਦੀਪ ਸਿੰਘ ਸੋਈਂ): ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਇਕ ਬਿਆਨ ਵਿਚ ਕਿਹਾ ਹੈ ਕਿ 2022 ਇਹ ਡਾਢਾ ਖੇਦਜਨਕ ਸੱਚ ਹੈ ਕਿ  ਸਮੇਂ ਦੀਆਂ ਸਰਕਾਰਾਂ, ਪੰਜਾਬ ਦੇ ਭਾਸ਼ਾ ਵਿਭਾਗ, ਪੰਜਾਬ ਦੀਆਂ ਯੂਨੀਵਰਿਸਟੀਆਂ, ਸਾਹਿਤਕਾਰਾਂ, ਕਲਾਕਾਰਾਂ, ਲੇਖਕਾਂ ਤੇ ਪੰਜਾਬ ਆਰਟਸ ਕੌਂਸਲ ਦੇ ਅਹੁਦੇਦਾਰਾਂ ਨੇ ਮਿਲ ਕੇ ਵਿਸਾਰਿਆ ਪੰਜਾਬ ਦਾ ਮਹਾਨ ਵਿਰਾਸਤੀ ਨÇਾੲਕ, ਸੂਫ਼ੀ ਕਿੱਸਾਕਾਰ, ਹੀਰ-ਵਾਰਸ ਦਾ ਕਰਤਾ ; ਸੱਯਦ ਵਾਰਸ ਸ਼ਾਹ। 
ਵਾਰਸ ਸ਼ਾਹ ਦਾ ਜਨਮ ਅੱਜ ਤੋਂ 300 ਵਰ੍ਹੇ ਪਹਿਲਾਂ, ਨਾਮਵਰ ਸੱਯਦ ਖ਼ਾਨਦਾਨ ਵਿਚ, ਪਿੰਡ ਜੰਡਿਆਲਾ ਸ਼ੇਰਖਾਨ (ਸ਼ੇਖੂਪੁਰਾ) ਜੋ ਹੁਣ ਪÇਾਕਸਤਾਨ ਵਿਚ ਹੈ, 23 ਜਨਵਰੀ 1722 ਨੂੰ ਹੋਇਆ ਸੀ। ਵਾਰਸ ਨੇ ਹਾਲੇ ਜਵਾਨੀ ਦੀ ਦਿਹਲੀਜ਼ ਤੇ ਪੈਰ ਹੀ ਧਰਿਆ ਹੀ ਸੀ ਕਿ ਉਸ ਦੇ ਮਾਤਾ ਪਿਤਾ ਗੁਜ਼ਰ ਗਏ। ਵਾਰਸ ਦੇ ਪਿਤਾ ਦਾ ਨਾਮ ਗੁਲਸ਼ੇਰ ਸ਼ਾਹ ਅਤੇ ਮਾਤਾ ਦਾ ਨਾਮ ਕਮਾਲ ਬਾਨੋ ਸੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਵਾਰਸ ਸ਼ਾਹ ਨੇ ਅੰਤਾਂ ਦੀ ਉਦਾਸੀ ਦੇ ਆਲਮ ਵਿਚ ਅਪਣਾ ਪਿੰਡ ਤੇ ਘਰ ਬਾਰ ਛੱਡ ਦਿਤਾ ਤੇ ਕਿਸੇ ਨਿਪੁੰਨ ਰੂਹਾਨੀ ਰਾਹਬਰੀ ਦੀ ਤਲਾਸ਼ ਵਿਚ ਦਰ-ਬ-ਦਰ ਭਟਕਦਾ ਰਿਹਾ। ਅੰਤ ਉਸ ਨੇ ਕਸੂਰ ਦੇ ਹਾਫ਼ਿਜ਼ ਗ਼ੁਲਾਮ ਮੁਰਤਜ਼ਾ ਨੂੰ ਅਪਣਾ ਉਸਤਾਦ ਧਾਰਨ ਕਰ ਲਿਆ ਤੇ ਉਸੇ ਪਾਸੋਂ ਹਰ ਕਿਸਮ ਦੀ ਤਾਲੀਮ ਹਾਸਲ ਕੀਤੀ। 
ਉਨ੍ਹਾਂ ਕਿਹਾ ਕਿ ਵਾਰਸ਼ ਸ਼ਾਹ ਨੇ,ਚਿਸ਼ਤੀ ਪੱਧਤੀ ਦੀ ਤਜਵੀਜ਼ ਅਨੁਸਾਰ, ਹੀਰ-ਰਾਂਝੇ ਦੇ ਇਸ਼ਕ ਤੇ ਮਬਨੀ, ਸ਼ਾਹਕਾਰੀ ਕਿੱਸਾ-ਕਾਵ, ਹੀਰ-ਵਾਰਸ ਦੇ ਸਿਰਲੇਖ ਹੇਠ ਕਲਮਬੰਦ ਕੀਤਾ, ਜੋ ਏਨਾ ਮਕਬੂਲ ਹÇੋੲਆ ਕਿ ਲੋਕਾਂ ਦੀ ਜ਼ੁਬਾਨ ਤੇ ਮੁਹਾਵਰਾ ਬਣ ਕੇ ਉਕਰਿਆ ਗਿਆ ਅਤੇ ਅੱਜ ਵੀ ਲਗਭਗ 250 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦੀ ਮਕਬੂਲੀਅਤ ਅਤੇ ਸੱਜਰਾਪਣ ਜਿਉਂ ਦਾ ਤਿਉਂ ਹੈ।
ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਇਸ ਮਹਾਨ ਨਾਇਕ, ਸੂਫ਼ੀ ਕਿੱਸਾਕਾਰ ਦਾ 300ਵਾਂ ਯਾਦਗਾਰੀ ਜਨਮ ਦਿਹਾੜਾ, ਨਾ ਸਮੇਂ ਦੀ ਸਰਕਾਰ ਦਾ ਅਤੇ ਨਾ ਹੀ ਸਾਹਿਤਕਾਰਾਂ ਤੇ ਕਲਮਗੀਰਾਂ ਦੀ ਕਿਸੇ ਵੱਡੀ ਅੰਜੁਮਨ ਦੀ ਤਵੱਜੋ ਦਾ ਮਰਕਜ਼ ਕਿਉਂ ਨਹੀਂ ਬਣ ਸਕਿਆ ਪੰਜਾਬ ਦੇ ਲੇਖਕਾਂ ਦੀ ਸੱਭ ਤੋਂ ਪੁਰਾਣੀ ਤੇ ਵੱਡ ਅਕਾਰੀ, ਪੰਜਾਬੀ ਸਾਹਿਤ ਅਕੈਡਮੀ, ਜਿਦਾ ਸਦਰ ਮੁਕਾਮ ਲÇੁਧਆਣਾ ਵਿਚ ਹੈ, ਨੇ ਵੀ ਵਾਰਸ ਸ਼ਾਹ ਨੂੰ ਉਸ ਦੇ ਯਾਦਗਾਰੀ ਜਨਮ ਦਿਹਾੜੇ ਤੇ ਚੇਤੇ ਕਰਨਾ ਮੁਨਾਸਬ ਨਹੀਂ ਸਮਿਝਆ। ਹੁਣ ਜੇ ਅਜਿਹੇ ਯਾਦਗਾਰੀ ਕਾਰਜਾਂ ਵਿਚ, ਯਾਦਗਾਰੀ ਸਮਿਆਂ ਉੱਤੇ, ਸਰਕਾਰਾਂ ਅਤੇ ਸਰਕਾਰ ਦੀਆਂ ਯੂਨੀਵਰਿਸਟੀਆਂ, ਕਲਾ ਕੌਂਸਲਾਂ ਤੇ ਸਰਕਾਰ ਦਾ ਭਾਸ਼ਾ ਵਿਭਾਗ ਸਾਰੇ ਹੀ ਗਫ਼ਲਤ ਦੀ ਗੂੜ੍ਹੀ ਨੀਂਦ ਵਿਚ ਗਵਾਚੇ ਹੋਣ ਤਾਂ ਫੇਰ ਪੰਜਾਬ ਦੇ ਭਾਸ਼ਾਈ ਸਭਿਆਚਾਰ, ਭਾਸ਼ਾਈ ਵਿਕਾਸ, ਪੰਜਾਬ ਦੀਆਂ ਕੋਮਲ ਕਲਾਵਾਂ, ਲੋਕ-ਗਾਥਾਵਾਂ ਤੇ ਲੋਕ ਕਲਾ-ਕ੍ਰਿਤੀਆਂ ਦੀ ਪਾਸਬਾਨੀ ਕੌਣ ਕਰੇਗਾ। ਆਖ਼ਰ ਪੰਜਾਬ ਦੇ ਕਲਾਤਮਕ ਵਿਰਸੇ ਨਾਲ ਸਬੰਧਤ, ਸੂਖ਼ਮ ਸਰੋਕਾਰਾਂ ਨੁੰ ਕੌਣ ਮੁਖ਼ਤਬ ਹੋਵੇਗਾ। ਕੀ ਇਹ ਵੀ ਇਕ ਵੱਡੀ ਚਿੰਤਾ ਦਾ ਵਿਸ਼ਾ ਨਹੀਂ ਹੈ।