ਪੰਜਾਬੀ ਨੌਜਵਾਨ 'ਤੇ ਆਕਲੈਂਡ 'ਚ ਜਾਨਲੇਵਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹ ਇੰਨਾ ਜ਼ਿਆਦਾ ਜ਼ਖਮੀ ਸੀ ਕਿ ਉਸ ਦੀ ਪਹਿਚਾਣ ਵੀ ਨਹੀਂ ਹੋ ਰਹੀ ਸੀ। ਜਿਸ ਤੋਂ ਬਾਅਦ ਸਥਾਨਕ ਮੀਡੀਆ ਰਾਹੀਂ ਉਸ ਬਾਬਤ ਪੁਲਿਸ ਵੱਲੋਂ ਐਲਾਨ ਕੀਤਾ ਗਿਆ

satpal singh

ਆਕਲੈਂਡ - ਬੀਤੇ ਦਿਨੀਂ ਆਕਲੈਂਡ ਦੇ ਕਸਬੇ ਟਾਕਾਨੀਨੀ ਵਿਖੇ ਇੱਕ ਪੰਜਾਬੀ ਨੋਜਵਾਨ ਬੁਰੀ ਤਰ੍ਹਾਂ ਜ਼ਖਮੀ ਹਾਲਤ 'ਚ ਪੁਲਿਸ ਨੂੰ ਮਿਲਿਆ ਸੀ ਅਤੇ ਉਹ ਇੰਨਾ ਜ਼ਿਆਦਾ ਜ਼ਖਮੀ ਸੀ ਕਿ ਉਸ ਦੀ ਪਹਿਚਾਣ ਵੀ ਨਹੀਂ ਹੋ ਰਹੀ ਸੀ। ਜਿਸ ਤੋਂ ਬਾਅਦ ਸਥਾਨਕ ਮੀਡੀਆ ਰਾਹੀਂ ਉਸ ਬਾਬਤ ਪੁਲਿਸ ਵੱਲੋਂ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਦੀ ਪਛਾਣ ਸਤਪਾਲ ਸਿੰਘ (26) ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਮਲੋਟ ਨਿਵਾਸੀ ਦੇ ਹਰਜਿੰਦਰ ਨਗਰ ਵਜੋਂ ਹੋਈ ਹੈ। ਜ਼ਖਮੀ ਹੋਣ ਵਾਲੇ ਦਿਨ ਹੀ ਉਸ ਦਾ 3 ਸਾਲਾਂ ਦਾ ਵਰਕ ਵੀਜ਼ਾ ਰੀਨਿਊ ਹੋਇਆ ਸੀ।

ਜਿਸ ਬਾਰੇ ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਬਾਰੇ ਸੋਚ ਰਿਹਾ ਸੀ ਅਤੇ ਘਰ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ ਪਰ ਉਸ ਦੇ ਦੋਸਤ ਕੰਮ ਤੋਂ ਦੇਰੀ ਨਾਲ ਆਏ। ਜਿਸ ਦੇ ਚਲਦਿਆਂ ਪਾਰਟੀ ਕਰਨ ਦਾ ਪ੍ਰੋਗਰਾਮ ਅਗਲੇ ਦਿਨ ਲਈ ਟਾਲ ਦਿੱਤਾ ਗਿਆ। ਫਿਰ ਉਹ ਫੋਨ ਕਰਦਾ-ਕਰਦਾ ਘਰੋਂ ਬਾਹਰ ਨਿਕਲ ਗਿਆ ਅਤੇ 20 ਮਿੰਟ 'ਚ ਫੋਨ ਬੰਦ ਹੋ ਗਿਆ ਅਤੇ ਫਿਰ ਉਹ ਜ਼ਖ਼ਮੀ ਹਾਲਤ ਚ ਪੁਲਿਸ ਪਾਰਟੀ ਨੂੰ ਸੜਕ ਕਿਨਾਰੇ ਮਿਲਿਆ। ਘਰ 'ਚ ਦੋਸਤ ਇਹ ਸੋਚਦੇ ਰਹੇ ਕਿ ਸਤਪਾਲ ਕਿਤੇ ਹੋਰਨਾਂ ਦੋਸਤਾਂ ਕੋਲ ਪਾਰਟੀ ਕਰਨ ਚਲਾ ਗਿਆ। ਪਰ ਜਦ ਅਗਲੇ ਦਿਨ ਤੱਕ ਉਸ ਦਾ ਕੁਝ ਪਤਾ ਨਾ ਲੱਗਾ ਤਾਂ ਨਿਊਜ਼ ਵੈੱਬਸਾਈਟ ਤੋਂ ਖਬਰ ਪੜ੍ਹ ਕੇ ਦੋਸਤਾਂ ਨੇ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਅਤੇ ਉੱਕਤ ਨੌਜਵਾਨ ਦੀ ਪਹਿਚਾਣ ਕੀਤੀ ਗਈ। 
ਸਤਪਾਲ ਸਿੰਘ ਦੀ ਹਾਲਤ ਅਜੇ ਗੰਭੀਰ ਤਾਂ ਹੈ ਪਰ ਹੁਣ ਸਥਿਰ ਹੋਣ ਦੀ ਗੱਲ ਕਹੀ ਗਈ ਹੈ। ਸਤਪਾਲ ਸਿੰਘ 2013 ਵਿਚ ਪੜ੍ਹਾਈ ਕਰਨ ਨਿਊਜ਼ੀਲੈਂਡ ਆਇਆ ਸੀ, ਜਿਸ ਤੋਂ ਬਾਅਦ ਉਹ 2 ਸਾਲ ਦੇ ਵਰਕ ਪਰਮਿਟ 'ਤੇ ਸੀ ਅਤੇ ਹੁਣ ਉਸ ਦਾ ਵਰਕ ਪਰਮਿਟ ਰੀਨਿਊ ਹੋਇਆ ਸੀ। ਦੱਸ ਦਈਏ ਕਿ ਪੁਲਿਸ ਇਸ ਮਾਮਲੇ ਬਾਰੇ ਛਾਣਬੀਣ ਕਰ ਰਹੀ ਹੈ।