ਪੰਜਾਬ ਵਿਧਾਨ ਸਭਾ 'ਚੋਂ ਅਕਾਲੀ ਦਲ ਨੇ ਕੀਤਾ ਵਾਕ ਆਊਟ
ਪੰਜਾਬ ਵਿਧਾਨ ਸਭਾ 'ਚੋਂ ਅਕਾਲੀ ਦਲ ਨੇ ਕੀਤਾ ਵਾਕ ਆਊਟ
ਐਸ.ਏ.ਐਸ ਨਗਰ : ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ ਜਾਰੀ ਰਿਹਾ। ਤੀਜੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵਲੋਂ ਵਾਕ ਆਊਟ ਕੀਤਾ ਗਿਆ। ਐਸ.ਸੀ. ਵਿਤੀ ਸਹਿਯੋਗ ਕਰਜ਼ਿਆਂ ਵਿਚ 125 ਕਰੋੜ ਦੀ ਛੁੱਟ 'ਤੇ ਕਿਸਾਨਾਂ ਲਈ ਲੋਨ ਛੁੱਟ ਨੂੰ ਲੈ ਕੇ ਅਕਾਲੀ ਦਲ ਵਲੋਂ ਦਿਤੇ ਮੁਲਤਵੀ ਮੋਸ਼ਨ ਨੂੰ ਸਪੀਕਰ ਵਲੋਂ ਰੱਦ ਕੀਤੇ ਜਾਣ ਦੇ ਫ਼ੈਸਲੇ ਵਿਰੁਧ ਅਕਾਲੀ ਦਲ ਵਲੋਂ ਵਿਧਾਨ ਸਭਾ ਤੋਂ ਵਾਕ ਆਊਟ ਕੀਤਾ ਗਿਆ। ਅੱਜ ਤੀਜੇ ਦਿਨ ਸੈਸ਼ਨ ਦੌਰਾਨ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ।
ਜਿਸ ਕਾਰਨ ਸਦਨ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰਨਾ ਪਿਆ। ਜਿਸ ਕਾਰਨ ਸਪੀਕਰ ਨੇ ਕਾਰਵਾਈ ਮੁਲਤਵੀ ਕਰਨ ਦੇ ਹੁਕਮ ਦਿਤੇ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਅਕਾਲੀ ਦਲ ਨੇ ‘ਕੰਮ ਰੋਕੂ ਪ੍ਰਸਤਾਵ’ ਨੂੰ ਲੈ ਕੇ ਸਦਨ ’ਚੋਂ ਵਾਕਆਊਟ ਕਰ ਦਿਤਾ। ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਿਆਨ ਦਿਤਾ ਕਿ ਸੁਖਪਾਲ ਖਹਿਰਾ ਕਾਂਗਰਸ ਨਾਲ ਰਲ ਗਿਆ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਕੈਪਟਨ ਅਤੇ ਖਹਿਰਾ ਵਲੋਂ ਇਕੱਠੇ ਬੈਠ ਕੇ ਲੰਚ ਕੀਤਾ ਗਿਆ ਸੀ।