ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲੇਗੀ ਭਾਰਤ ਦੀ ਦੂਜੀ ਬੁਲੇਟ ਟ੍ਰੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਾਜੈਕਟ ‘ਤੇ ਲਗਭਗ 1 ਲੱਖ ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ। india's second bullet train ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ 2024 ਤੱਕ ਪੂਰਾ ਹੋ ਜਾਵੇਗਾ

bullet train

ਅੰਮ੍ਰਿਤਸਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਗੁਰੂ ਨਗਰੀ ਨੂੰ ਬੁਲੇਟ ਟਰੇਨ ਵਜੋਂ ਇਕ ਬਹੁਤ ਹੀ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ। ਇਸ ਸਬੰਧੀ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਰੇਲ ਮੰਤਰਾਲਾ ਨੇ ਬੁਲੇਟ ਟਰੇਨ ਸ਼ੁਰੂ ਕਰਨ ਦੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ‘ਤੇ ਲਗਭਗ 1 ਲੱਖ ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ। india's second bullet train ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ 2024 ਤੱਕ ਪੂਰਾ ਹੋ ਜਾਵੇਗਾ ਅਤੇ ਉਸੇ ਸਾਲ ਤੋਂ ਇਹ ਬੁਲੇਟ ਟਰੇਨ ਰੇਲ ਪਟੜੀ ‘ਤੇ ਦੌੜਨੀ ਵੀ ਸ਼ੁਰੂ ਹੋ ਜਾਵੇਗੀ।

ਮਲਿਕ ਨੇ ਦੱਸਿਆ ਕਿ ਅੰਮ੍ਰਿਤਸਰ-ਦਿੱਲੀ ਬੁਲੇਟ ਟਰੇਨ ਸ਼ੁਰੂ ਕਰਨ ਸਬੰਧੀ ਫਰੈਂਚ ਕੰਪਨੀ ਸਿਸਟਰਾ ਵੱਲੋਂ ਭਾਰਤੀ ਰੇਲਵੇ ਨਾਲ ਰਲ ਕੇ ਸਾਰੀ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਸੀ। 
ਇਸ ਤੋਂ ਪਹਿਲਾਂ ਮੁੰਬਈ ਤੋਂ ਅਹਿਮਦਾਬਾਦ ਤੱਕ ਜੋ ਪਹਿਲੀ ਬੁਲੇਟ ਟਰੇਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਇਹ ਪ੍ਰਾਜੈਕਟ 2023 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। india's second bullet train ਸੰਸਦ ਮੈਂਬਰ ਨੇ ਕਿਹਾ ਕਿ ਬੁਲੇਟ ਟਰੇਨ ਦੀ ਅੰਦਾਜ਼ਨ ਰਫਤਾਰ 300 ਤੋਂ 350 ਕਿ. ਮੀ. ਪ੍ਰਤੀ ਘੰਟਾ ਹੋਵੇਗੀ। ਇਸ ਟਰੇਨ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ ਦਿੱਲੀ ਤੱਕ ਕੁੱਲ 458 ਕਿ. ਮੀ. ਤੱਕ ਦਾ ਸਫਰ ਮੁਸਾਫਰ ਸਿਰਫ 2.30 ਘੰਟਿਆਂ ਵਿਚ ਹੀ ਤਹਿ ਕਰ ਸਕਣਗੇ।

ਜਦ ਕਿ ਇਸ ਵੇਲੇ ਇੰਨਾ ਸਫਰ ਤਹਿ ਕਰਨ ਲਈ ਕਿਸੇ ਐਕਸਪ੍ਰੈੱਸ ਟਰੇਨ ਵਿਚ ਲਗਭਗ 6 ਘੰਟੇ ਲੱਗਦੇ ਹਨ। ਅੰਮ੍ਰਿਤਸਰ ਤੋਂ ਦਿੱਲੀ ਤੱਕ ਸ਼ੁਰੂ ਹੋਣ ਵਾਲੀ ਇਸ ਬੁਲੇਟ ਟਰੇਨ ਦੇ ਰੇਲ ਮਾਰਗ ਵਿਚ ਫਿਲਹਾਲ ਅੰਬਾਲਾ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਸਟਾਪੇਜ ਸੂਚੀਬੱਧ ਕੀਤੇ ਗਏ ਸਨ। ਮਲਿਕ ਨੇ ਦੱਸਿਆ ਕਿ ਇਸ ਬੁਲੇਟ ਟਰੇਨ ਦਾ ਕਿਰਾਇਆ ਸ਼ਤਾਬਦੀ ਏ. ਸੀ. ਐਗਜ਼ੀਕਿਊਟਿਵ ਸ਼੍ਰੇਣੀ ਦੇ ਕਿਰਾਏ ਦੇ ਬਰਾਬਰ ਹੀ ਹੋਵੇਗਾ। ਮਲਿਕ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਅੰਦਾਜ਼ਾ ਲਗਾਉਣ ਦੇ ਮਗਰੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਇਸ ਬੁਲੇਟ ਟਰੇਨ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀ ਬਜਾਏ ਖੁਦ ਹੀ ਆਪਣੇ ਪੱਧਰ ‘ਤੇ ਸਾਰੇ ਫੰਡ ਦੇਵੇਗੀ। ਇਸ ਦੇ ਤਹਿਤ ਕੇਂਦਰ ਸਰਕਾਰ ਵਿਸ਼ਵ ਬੈਂਕ ਤੋਂ ਅਤੇ ਕਿਸੇ ਵੀ ਹੋਰ ਦੇਸ਼ ਨਾਲ ਐਗਰੀਮੈਂਟ ਕਰਕੇ ਇਸ ਪ੍ਰਾਜੈਕਟ ਨੂੰ ਪੂਰਾ ਕਰੇਗੀ। ਇਹ ਬੁਲੇਟ ਟਰੇਨ ਸਟੈਂਡਰਡ ਟਰੈਕ ‘ਤੇ ਹੀ ਚੱਲੇਗੀ।