ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਆਉਣਗੇ ਹਲਵਾਰਾ ਏਅਰਬੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਆਉਣਗੇ ਹਲਵਾਰਾ ਏਅਰਬੇਸ

President Ramnath Kovind come to Ludhiana Today

ਲੁਧਿਆਣਾ : ਦੇਸ਼ ਦੀਆਂ ਤਿੰਨੇ ਫ਼ੌਜਾਂ ਦੇ ਮੁਖੀ ਰਾਸ਼ਟਰੀ ਰਾਮਨਾਥ ਕੋਵਿੰਦ ਅੱਜ ਲੁਧਿਆਣਾ ਦੇ ਹਲਵਾਰਾ ਏਅਰਫੋਰਸ ਸਟੇਸ਼ਨ 'ਤੇ ਪਹੁੰਚ ਰਹੇ ਹਨ। ਦੇਸ਼ ਦੇ ਸਰਵਉੱਚ ਅਹੁਦੇ 'ਤੇ ਤਾਇਨਾਤ ਹੋਣ ਤੋਂ ਬਾਅਦ ਪਹਿਲੀ ਵਾਰ ਹਲਵਾਰਾ ਆ ਰਹੇ ਰਾਸ਼ਟਰਪਤੀ 51 ਸਕਵਾਇਰਡਨ ਨੂੰ ਨਿਸ਼ਾਨ ਸਨਮਾਨ ਅਤੇ 230 ਸਿਗਨਲ ਯੂਨਿਟ ਨੂੰ ਸਨਮਾਨ ਪ੍ਰਦਾਨ ਕਰਨਗੇ। 

ਇਸ ਮੌਕੇ 'ਤੇ ਰਾਜਪਾਲ ਵੀਪੀ ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵੀਰੇਂਦਰ ਸਿੰਘ ਧਨੋਆ, ਪੱਛਮੀ ਹਵਾਈ ਕਮਾਨ ਦੇ ਏਅਰ ਅਫ਼ਸਰ ਕਮਾਂਡਿੰਗ ਇਨ ਚੀਫ਼ ਸੀ ਹਰੀ ਕੁਮਾਰ ਹਾਜ਼ਰ ਰਹਿਣਗੇ। 

ਹਾਲਾਂਕਿ ਪਹਿਲਾਂ ਬੁੱਧਵਾਰ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਕਈ ਸਥਾਨਾਂ 'ਤੇ ਹੋਈ ਬਾਰਿਸ਼ ਅਤੇ ਠੰਡੀਆਂ ਹਵਾਵਾਂ ਕਾਰਨ ਰਾਸ਼ਟਰਪਤੀ ਦਾ ਪ੍ਰੋਗਰਾਮ ਪ੍ਰਭਾਵਿਤ ਹੋ ਸਕਦਾ ਹੈ ਪਰ ਵੀਰਵਾਰ ਨੂੰ ਸਵੇਰ ਸਮੇਂ ਭਾਵੇਂ ਬੱਦਲਵਾਈ ਸੀ ਪਰ ਬਾਅਦ ਵਿਚ ਮੌਸਮ ਸਾਫ਼ ਹੋ ਗਿਆ। 

ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਲੁਧਿਆਣਾ ਸਥਿਤ ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਸਮਾਗਮ 'ਚ ਸ਼ਾਮਲ ਹੋਣਗੇ ਤੇ ਭਾਰਤੀ ਹਵਾਈ ਫ਼ੌਜੀ ਦੀ ਇਕ ਸਕੂਐਡਰਨ ਤੇ ਸਿਗਨਲ ਯੂਨਿਟ ਨੂੰ ਸਨਮਾਨਿਤ ਕਰਨਗੇ। ਇਸ ਮੌਕੇ ਰੰਗਰੰਗ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੀ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।