ਦੁਨੀਆਂ ’ਚ ਸੱਭ ਤੋਂ ਤਾਕਤਵਰ ਫ਼ੌਜ ਚੀਨ ਦੀ, ਚੌਥੇ ਨੰਬਰ ’ਤੇ ਭਾਰਤ : ਰੀਪੋਰਟ ਰੀਪੋਰਟ ’ਚ ਦਾਅਵਾ :

ਏਜੰਸੀ

ਖ਼ਬਰਾਂ, ਪੰਜਾਬ

ਦੁਨੀਆਂ ’ਚ ਸੱਭ ਤੋਂ ਤਾਕਤਵਰ ਫ਼ੌਜ ਚੀਨ ਦੀ, ਚੌਥੇ ਨੰਬਰ ’ਤੇ ਭਾਰਤ : ਰੀਪੋਰਟ ਰੀਪੋਰਟ ’ਚ ਦਾਅਵਾ : ਜੇ ਸਮੁੰਦਰੀ ਜੰਗ ਹੁੰਦੀ ਹੈ ਤਾਂ ਚੀਨ ਹੀ ਜਿੱਤੇਗਾ

image

ਨਵੀਂ ਦਿੱਲੀ, 21 ਮਾਰਚ : ਰਖਿਆ ਮਾਮਲਿਆਂ ਦੀ ਵੈਬਸਾਈਟ ‘ਮਿਲਟਰੀ ਡਾਇਰੈਕਟਰ’ ਵਲੋਂ ਐਤਵਾਰ ਨੂੰ ਜਾਰੀ ਇਕ ਰੀਪੋਰਟ ਮੁਤਾਬਕ ਦੁਨੀਆਂ ’ਚ ਸੱਭ ਤੋਂ ਤਾਕਤਵਰ ਫ਼ੌਜ ਚੀਨ ਦੀ ਹੈ ਜਦਕਿ ਭਾਰਤ ਚੌਥੇ ਨੰਬਰ ’ਤੇ ਹੈ। ਰੀਪੋਰਟ ’ਚ ਕਿਹਾ ਗਿਆ ਹੈ, ‘‘ਫੌਜ ’ਤੇ ਭਾਰੀ ਪੈਸਾ ਖ਼ਰਚ ਕਰਨ ਵਾਲਾ ਅਮਰੀਕਾ 74 ਅੰਕਾਂ ਨਾਲ ਦੂਜੇ ਨੰਬਰ ’ਤੇ ਹੈ ਅਤੇ 61 ਅੰਕਾਂ ਨਾਲ ਭਾਰਤ ਚੌਥੇ ਅਤੇ 58 ਅੰਕਾਂ ਨਾਲ ਫ਼ਰਾਂਸ ਪੰਜਵੇਂ ਨੰਬਰ ’ਤੇ ਹੈ। ਬ੍ਰਿਟੇਨ 43 ਅੰਕਾਂ ਨਾਲ ਨੌਵੇਂ ਸਥਾਨ ਹੈ। ’’
ਰੀਪੋਰਟ ’ਚ ਕਿਹਾ ਗਿਆ ਹੈ ਕਿ ਬਜਟ, ਸਰਗਰਮ ਅਤੇ ਗ਼ੈਰ ਸਰਗਰਮ ਫ਼ੌਜੀ ਕਰਮੀਆਂ ਦੀ ਗਿਣਤੀ, ਹਵਾਈ, ਸਮੁੰਦਰੀ, ਜ਼ਮੀਨੀ ਅਤੇ ਪਰਮਾਣੁ ਸੰਸਾਧਨ, ਔਸਤ ਤਨਖ਼ਾਹ ਅਤੇ ੳਪੁਕਰਨਾਂ ਦੀ ਗਿਣਤੀ ਸਮੇਤ ਵੱਖ ਵੱਖ ਤੱਥਾਂ ’ਤੇ ਵਿਚਾਰ ਕਰਨ ਦੇ ਬਾਅਦ ‘ਫ਼ੌਜ ਦੀ ਤਾਕਤ ਦਾ ਇੰਡੈਕਸ’ ਤਿਆਰ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੀਨ ਕੋਲ ਦੁਨੀਆਂ ਦੀ ਸੱਭ ਤੋਂ ਤਾਕਤਵਰ ਫ਼ੌਜ ਹੈ। ਉਸ ਨੂੰ ਇੰਡੈਕਸ 100 ਵਿਚੋਂ 82 ਅੰਕ ਮਿਲੇ ਹਨ।  ਰੀਪੋਰਟ ਮੁਤਾਬਕ,‘‘ਬਜਟ, ਫ਼ੌਜੀਆਂ ਤੇ ਹਵਾਈ ਅਤੇ ਸਮੁੰਦਰੀ ਫ਼ੌਜ ਸਮਰੱਥਾ ਵਰਗੀਆਂ ਚੀਜ਼ਾਂ ’ਤੇ ਆਧਾਰਤ ਇਨ੍ਹਾਂ ਅੰਕਾਂ ਤੋਂ ਪਤਾ ਲਗਦਾ ਹੈ ਕਿ ਕਿਸੇ ਕਾਲਪਨਿਕ ਸੰਬਰਸ਼ ’ਚ ਜੇਤੂ ਵਜੋਂ ਚੀਨ ਹੀ ਚੋਟੀ ’ਤੇ ਆਏਗਾ।’’ ਵੈਬਸਾਈਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਦੁਨੀਆਂ ’ਚ ਫ਼ੌਜ ’ਤੇ ਸੱਭ ਤੋਂ ਵੱਧ 732 ਅਰਬ ਡਾਲਰ ਖ਼ਰਚ ਕਰਦਾ ਹੈ। 

ਇਸ ਦੇ ਬਾਅਦ ਚੀਨ ਦੂਜੇ ਨੰਬਰ ’ਤੇ ਹੈ ਅਤੇ ਉਹ 261 ਅਰਬ ਡਾਲਰ ਤੇ ਭਾਰਤ 71 ਅਰਬ ਡਾਲਰ ਖ਼ੁਰਚ ਕਰਦਾ ਹੈ। 
ਰੀਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਜੰਗ ਹੁੰਦੀ ਹੈ ਤਾਂ ਸਮੁੰਦਰੀ ਜੰਗ ਵਿਚ ਚੀਨ ਜਿੱਤੇਗਾ, ਹਵਾਈ ਖੇਤਰ ਦੀ ਜੰਗ ’ਚ ਅਮਰੀਕਾ ਅਤੇ ਜ਼ਮੀਨੀ ਜੰਗ ’ਚ ਰੂਸ ਜਿੱਤੇਗਾ।                         (ਪੀਟੀਆਈ)