ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਵੱਲੋਂ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਿਰਾਓ
ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਸੌਂਪਿਆ ਮੰਗ ਪੱਤਰ
ਬਠਿੰਡਾ: ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਬਠਿੰਡਾ ਵਿਖੇ ਅੱਜ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਬਠਿੰਡਾ ਦੀਆਂ ਸੜਕਾਂ ਉੱਤੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕੀਤੀ ਹੈ।
ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ 'ਚ ਵਾਅਦਾ ਕੀਤਾ ਸੀ ਕਿ ਜਦ ਸਾਡੀ ਸਰਕਾਰ ਆਏਗੀ ਤਾਂ ਪਹਿਲੀ ਕੈਬਨਿਟ ਮੀਟਿੰਗ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ ਪਰ ਹੁਣ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਰਹੀ ਹੈ।
ਇਸ ਦੇ ਨਾਲ ਹੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਆਪਣੇ ਜਾਏ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਾਜਾਇਜ਼ ਪੈਨਸ਼ਨ ਤਾਂ ਦਿਖਾਈ ਨਹੀਂ ਦੇ ਰਹੀ ਪ੍ਰੰਤੂ ਉਹ ਖਾਲੀ ਖ਼ਜ਼ਾਨੇ ਦਾ ਦੁਹਾਈ ਪਾਉਂਦਿਆਂ ਅਧਿਆਪਕਾਂ ਦੇ ਹੱਕ ਮਾਰ ਰਹੇ ਹਨ। ਇਹ ਬਰਦਾਸ਼ਤ ਯੋਗ ਨਹੀਂ ਤੇ ਅਧਿਆਪਕ ਆਪਣੀ ਪੁਰਾਣੀ ਪੈਨਸ਼ਨ ਬਹਾਲੀ ਲਈ ਲੜਾਈ ਲੜਦੇ ਰਹਿਣਗੇ।
ਵਿੱਤ ਮੰਤਰੀ ਵੱਲੋਂ ਆਖ਼ਰੀ ਬਜਟ ਵਿੱਚ ਮੁਲਾਜ਼ਮਾਂ ਦੇ ਡੀਏ ਦਾ ਕੋਈ ਜ਼ਿਕਰ ਨਹੀਂ ਕੀਤਾ ,ਨਾ ਹੀ ਪੈਨਸ਼ਨ ਦਾ। ਹੁਣ ਇਨ੍ਹਾਂ ਦੇ ਹੁਣ ਮੁਖੀ ਰਾਹੁਲ ਗਾਂਧੀ ਤਾਮਿਲ ਨਾਡੂ ਵਿੱਚ ਝੂਠ ਬੋਲ ਰਹੇ ਹਨ ਪ੍ਰਚਾਰ ਦੌਰਾਨ ਕੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਲੈ ਕੇ ਆਵਾਂਗੇ ਤਾਂ ਅਸੀਂ ਵੀ ਹੁਣ ਸੰਘਰਸ਼ ਕਰਾਂਗੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਹੁਣ ਲੋਕ ਹੱਕਾਂ ਲਈ ਸੜਕਾਂ ਉੱਤੇ ਉਤਰ ਰਹੇ ਹਨ ਅਤੇ ਬੇਰੁਜ਼ਗਾਰ ਡਾਂਗਾਂ ਖਾਣ ਲਈ ਮਜਬੂਰ ਹਨ ਪ੍ਰੰਤੂ ਅਧਿਆਪਕ ਆਪਣੇ ਹੱਕਾਂ ਦੀ ਬਹਾਲੀ ਤੱਕ ਲੜਾਈ ਲੜਦੇ ਰਹਿਣਗੇ।