ਪੁਲਿਸ ਅਤੇ ਨਿਹੰਗਾਂ ਵਿਚਕਾਰ ਮੁਕਾਬਲਾ, ਦੋ ਨਿਹੰਗਾਂ ਦੀ ਮੌਤ ਇੰਸ: ਬਲਵਿੰਦਰ ਸਿੰਘ ਤੇ ਇੰਸ: ਨਰਿੰਦਰ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਅਤੇ ਨਿਹੰਗਾਂ ਵਿਚਕਾਰ ਮੁਕਾਬਲਾ, ਦੋ ਨਿਹੰਗਾਂ ਦੀ ਮੌਤ ਇੰਸ: ਬਲਵਿੰਦਰ ਸਿੰਘ ਤੇ ਇੰਸ: ਨਰਿੰਦਰ ਸਿੰਘ ਦਾ ਗੁੱਟ ਵੱਢਿਆ

image

ਤਰਨਤਾਰਨ/ਭਿੱਖੀਵਿੰਡ, 21 ਮਾਰਚ (ਅਜੀਤ ਘਰਿਆਲਾ/ਗੁਰਪ੍ਰਤਾਪ ਸਿੰਘ ਜੱਜ/ਸੈਡੀ/ਪ੍ਰਦੀਪ): ਪੁਲਿਸ ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪੁਲਿਸ ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਸਿੰਘਪੁਰਾ ਵਿਖੇ ਗੁਪਤ ਸੂਚਨਾ ਦੇ ਆਧਾਰ ਉਤੇ ਪੁਲਿਸ ਥਾਣਾ ਵਲਟੋਹਾ ਅਤੇ ਖੇਮਕਰਨ ਦੀ ਪੁਲਿਸ ਵਲੋਂ ਸਾਂਝੇ ਤੌਰ ਉਤੇ ਕੀਤੇ ਗਏ ਅਪਰੇਸ਼ਨ ਦੌਰਾਨ ਕੁੱਝ ਨਿਹੰਗ ਸਿੰਘਾਂ ਨੇ ਹਮਲਾ ਕਰ ਦਿਤਾ ਜਿਸ ਦੌਰਾਨ ਪੁਲਿਸ ਦੇ ਦੋ ਅਧਿਕਾਰੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੇ ਗੁੱਟ ਕੱਟੇ ਗਏ ਜਿਸ ਉਤੇ ਪੁਲਿਸ ਨੇ ਘੇਰਾਬੰਦੀ ਕਰ ਕੇ ਕੀਤੀ ਗੋਲੀਬਾਰੀ ਵਿਚ ਦੋ ਨਿਹੰਗ ਸਿੰਘਾਂ ਦੀ ਮੌਤ ਹੋ ਗਈ। ਜ਼ਖ਼ਮੀ ਪੁਲਿਸ ਇੰਸ: ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। 
ਜਾਣਕਾਰੀ ਅਨੁਸਾਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਬੀਤੇ ਦਿਨੀਂ ਕਤਲ ਮਾਮਲੇ ਵਿਚ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਭਿੱਖੀਵਿੰਡ ਇਲਾਕੇ ਵਿਚ ਕਾਬੂ ਕਰਨਾ ਚਾਹਿਆ ਤਾਂ ਨਿਹੰਗ ਸਿੰਘਾਂ ਨੇ ਤੇਜ਼ ਹਥਿਆਰਾਂ ਨਾਲ ਪੁਲਿਸ ਪਾਰਟੀ ਉਪਰ ਹਮਲਾ ਕਰ ਦਿਤਾ 
ਜਿਸ ਵਿਚ ਪੁਲਿਸ ਥਾਣਾ ਖੇਮਕਰਨ ਦੇ ਮੁਖੀ ਨਰਿੰਦਰ ਸਿੰਘ ਢੋਟੀ, ਪੁਲਿਸ ਥਾਣਾ ਵਲਟੋਹਾ ਦੇ ਮੁਖੀ ਇੰਸ: ਬਲਵਿੰਦਰ ਸਿੰਘ ਦਾ ਗੁੱਟ ਕੱਟ ਕੇ ਗੰਭੀਰ ਜ਼ਖ਼ਮੀ ਕਰ ਦਿਤਾ। ਇਸ ਹਮਲੇ ਵਿਚ ਡੀ ਐਸ ਪੀ ਰਾਜਬੀਰ 
ਸਿੰਘ ਵੀ ਜ਼ਖ਼ਮੀ ਹੋਣ ਤੋਂ ਵਾਲ-ਵਾਲ ਬਚੇ। ਪੁਲਿਸ ਵਲੋਂ ਜਵਾਬੀ ਕਾਰਵਾਈ ਵਿਚ ਚਲਾਈ ਗਈ ਗੋਲੀ ਵਿਚ ਦੀ ਨਿਹੰਗ ਸਿੰਘਾਂ ਦੀ ਮੌਤ ਹੋ ਗਈ। ਇਸ ਮੌਕੇ ਪੁੱਜੇ ਹਰਦਿਆਲ ਸਿੰਘ ਮਾਨ ਆਈ.ਜੀ. ਫ਼ਿਰੋਜ਼ਪੁਰ ਰੇਜ, ਰਾਜੇਸ਼ ਸ਼ਰਮਾ, ਐਸ.ਡੀ.ਐਮ. ਪੱਟੀ ਅਤੇ ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਧਰੂਮਨ ਐਚ ਨਿੰਬਾਲੇ ਨੇ ਦਸਿਆ ਕਿ ਦੋ ਨਿਹੰਗ ਨਾਂਦੇੜ ਸਹਿਬ ਹਜੂਰ ਸਾਹਿਬ ਤੋਂ ਕਤਲ ਕਰ ਕੇ ਪੰਜਾਬ ਆਏ ਸਨ। 
ਸੂਚਨਾ ਮਿਲਣ ਉਤੇ ਪਤਾ ਲੱਗਾ ਕੇ ਇਹ ਨਿਹੰਗ ਅੱਜ ਕਸਬਾ ਸੁਰਸਿੰਘ ਵਿਖੇ ਇਕ ਬਰਸੀ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਹਨ ਜਦ ਸਾਡੀ ਪੁਲਿਸ ਪਾਰਟੀ ਨੇ ਮੌਕੇ ਉਤੇ ਪੱਜੁ ਕੇ ਇਨ੍ਹਾਂ ਨੂੰ ਕਾਬੂ ਕਰਨਾ ਚਾਹਿਆ ਤਾਂ ਇਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਪੁਲਿਸ ਪਾਰਟੀ ਉਪਰ ਹਮਲਾ ਕਰ ਦਿਤਾ ਜਿਸ ਦੌਰਾਨ ਸਾਡੇ ਦੋ ਥਾਣਾ ਮੁਖੀ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਜ਼ਖ਼ਮੀ ਇੰਸਪੈਕਟਰਾਂ ਨੂੰ ਇਲਾਜ ਲਈ ਭਰਤੀ ਕਰਵਾ ਕੇ ਮ੍ਰਿਤਕ ਨਿਹੰਗਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਲਈਆਂ ਹਨ ਅਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। 
21-08------------------------------