‘ਆਪ’ ਆਗੂਆਂ ਨੇ ਮਲੋਟ ਦੇ ਮੁੜ ਵਸੇਬਾ ਕੇਂਦਰ ’ਚ ਸਟਾਫ਼ ਮੁਹਈਆ ਕਰਾਉਣ ਲਈ ਡਾ. ਬਲਜੀਤ ਕੌਰ ਨੂੰ ਮੰਗ ਪੱਤਰ ਦਿਤਾ
‘ਆਪ’ ਆਗੂਆਂ ਨੇ ਮਲੋਟ ਦੇ ਮੁੜ ਵਸੇਬਾ ਕੇਂਦਰ ’ਚ ਸਟਾਫ਼ ਮੁਹਈਆ ਕਰਾਉਣ ਲਈ ਡਾ. ਬਲਜੀਤ ਕੌਰ ਨੂੰ ਮੰਗ ਪੱਤਰ ਦਿਤਾ
ਮਲੋਟ, 22 ਮਾਰਚ (ਹਰਦੀਪ ਸਿੰਘ ਖ਼ਾਲਸਾ): ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੇ ਵਾਅਦੇ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੈਬਨਿਟ ਮੰਤਰੀਆਂ ਨੂੰ ਕੀਤੀ ਗਈ ਵਿਭਾਗਾਂ ਦੀ ਵੰਡ ਤੋਂ ਬਾਅਦ ਹੇਠਲੇ ਪੱਧਰ ਦੇ ਪਾਰਟੀ ਆਗੂਆਂ ਨੇ ਅਪਣੇ ਅਪਣੇ ਹਲਕੇ ਨਾਲ ਸਬੰਧਤ ਰਿਪੋਰਟਾਂ ਬਣਾ ਕੇ ਸਬੰਧਤ ਮੰਤਰੀਆਂ ਨੂੰ ਭੇਜਣੀਆਂ ਸ਼ੁਰੂ ਕਰ ਦਿਤੀਆਂ ਹਨ ਤਾਂ ਜੋ ਇਨ੍ਹਾਂ ਮੁੱਦਿਆਂ ’ਤੇ ਕੰਮ ਹੋ ਸਕੇ। ਆਮ ਆਦਮੀ ਪਾਰਟੀ ਮਲੋਟ ਦੇ ਆਗੂਆਂ ਰਮੇਸ਼ ਅਰਨੀਵਾਲਾ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਬੀ ਸੀ ਵਿੰਗ, ਕਰਮਜੀਤ ਸ਼ਰਮਾ ‘ਆਪ’ ਦੇ ਮਲੋਟ ਤੋਂ ਯੂਥ ਆਗੂਆਂ ਨੇ ਸੂਬੇ ਦੇ ਸਿਹਤ ਅਤੇ ਪ੍ਰਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਦੇ ਨਾਮ ਮੰਗ ਪੱਤਰ ਸੂਬੇ ਦੀ ਸਮਾਜਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਡਾ. ਬਲਜੀਤ ਕੌਰ ਨੂੰ ਦਿਤਾ।
ਮੰਗ ਪੱਤਰ ਵਿਚ ਪੰਜਾਬ ਸਰਕਾਰ ਦੇ ਮੁੜ ਵਸੇਬਾ ਕੇਂਦਰਾਂ ਨੂੰ ਚਾਲੂ ਕਰਨ ਅਤੇ ਲੋੜੀਂਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ। ਰਮੇਸ਼ ਅਰਨੀਵਾਲਾ ਨੇ ਦਸਿਆ ਕਿ ਉਨ੍ਹਾਂ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਦਖ਼ਲ ਦੇ ਕੇ ਸਿਹਤ ਮੰਤਰੀ ਤੋਂ ਮਲੋਟ ਸ਼ਹਿਰ ਦੇ ਬਠਿੰਡਾ ਰੋਡ ਤੇ ਸਥਿਤ ਸਰਕਾਰੀ ਮੁੜ ਵਸੇਬਾ ਕੇਂਦਰ ਵਿਚ ਮਾਹਰ ਡਾਕਟਰ, ਕੌਂਸਲਰ ਸਮੇਤ ਲੋੜੀਂਦਾ ਸਟਾਫ਼ , ਦਵਾਈਆਂ ਆਦਿ ਮੁਹਈਆਂ ਕਰਵਾਈਆਂ ਜਾਣ।
ਉਕਤ ਆਗੂਆਂ ਨੇ ਮੰਗ ਕੀਤੀ ਇਹ ਮੰਗ ਪੱਤਰ ਹਲਕੇ ਨਾਲ ਸਬੰਧਤ ਪਿੰਡਾਂ ਦੇ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨ ਮੁੱਖ ਧਾਰਾ ਵਿਚ ਆ ਕੇ ਅਪਣਾ ਜੀਵਨ ਸਵਾਰਣਾ ਚਾਹੁੰਦੇ ਹਨ। ਇਥੇ ਕਰੀਬ ਤਿੰਨ ਏਕੜ ਜ਼ਮੀਨ ਵਿਚ ਨਵੀਂ ਇਮਾਰਤ ਵਿਚ 50 ਮਰੀਜ਼ਾਂ ਲਈ ਬੈਂਡ ਆਦਿ ਮੌਜੂਦ ਹਨ ਪਰ ਲੋੜੀਂਦੇ ਪ੍ਰਬੰਧਾਂ ਕਾਰਨ ਨੌਜਵਾਨਾਂ ਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਜਿਸ ਕਾਰਨ ਉਹ ਮਜਬੂਰੀ ਵਸ ਇਸ ਦਲਦਲ ਵਿਚ ਧੱਸਦੇ ਜਾ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਮ, ਜੋਨੀ ਗਰਗ ਮਲੋਟ ਵੀ ਮੌਜੂਦ ਸਨ।
ਫੋਟੋ ਕੈਪਸਨ :-