ਪੰਜਾਬ ਦੇ ਮੌਜੂਦਾ ਹਾਲਤ ਬਾਰੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ DGP ਪੰਜਾਬ ਨੂੰ ਲਿਖੀ ਚਿੱਠੀ
ਕਿਹਾ, ਦੇਸ਼ ਵਿਰੋਧੀ ਅਨਸਰਾਂ ਦਾ ਸਮਰਥਨ ਨਹੀਂ ਕਰਦੀ ਪੰਜਾਬ ਕਾਂਗਰਸ ਪਰ ਗੁੰਮਰਾਹ ਨੌਜਵਾਨਾਂ ਦੇ ਮੁੜ ਵਸੇਬੇ ਲਈ ਨਰਮ ਪਹੁੰਚ ਦੀ ਲੋੜ
Amarinder Singh Raja Warring
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਚਿੱਠੀ ਲਿਖੀ ਹੈ। ਉਨ੍ਹਾਂ ਨੇ ਪੰਜਾਬ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਫੜੇ ਜਾਣ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਹੋਣ ਬਾਰੇ ਵਧ ਰਹੀ ਚਿੰਤਾ ਨੂੰ ਉਜਾਗਰ ਕਰਨ ਲਈ ਇਕ ਡੀ.ਜੀ.ਪੀ. ਦੇ ਨਾਮ ਇਹ ਖ਼ਤ ਲਿਖਿਆ ਹੈ।
ਇਸ ਚਿੱਠੀ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਦੇਸ਼ ਵਿਰੋਧੀ ਅਨਸਰਾਂ ਪ੍ਰਤੀ ਕਿਸੇ ਵੀ ਨਰਮੀ ਦਾ ਸਮਰਥਨ ਨਹੀਂ ਕਰਦੀ ਹੈ ਪਰ ਇਨ੍ਹਾਂ ਗੁੰਮਰਾਹ ਨੌਜਵਾਨਾਂ ਦੇ ਮੁੜ ਵਸੇਬੇ ਲਈ ਨਰਮ ਪਹੁੰਚ ਦੀ ਲੋੜ ਹੈ।