ਜਿਸ ਮੋਟਰਸਾਈਕਲ 'ਤੇ ਅੰਮ੍ਰਿਤਪਾਲ ਹੋਇਆ ਸੀ ਫਰਾਰ, ਪੁਲਿਸ ਨੇ ਕੀਤਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੰਗਲ ਅੰਬੀਆ ਤੋਂ ਬ੍ਰੀਜ਼ਾ ਕਾਰ ਨੂੰ ਛੱਡ ਕੇ ਮੋਟਰਸਾਈਕਲ 'ਤੇ ਫਰਾਰ ਹੋਇਆ ਸੀ ਅੰਮ੍ਰਿਤਪਾਲ

photo

 

ਜਲੰਧਰ: ਅੰਮ੍ਰਿਤਪਾਲ ਸਿੰਘ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਬਾਈਕ 'ਤੇ 'ਵਾਰਿਸ ਪੰਜਾਬ ਦੇ' ਦਾ ਮੁਖੀ ਅੰਮ੍ਰਿਤਪਾਲ ਸਿੰਘ ਫਰਾਰ ਹੋ ਗਿਆ ਸੀ, ਉਸ ਨੂੰ ਜਲੰਧਰ ਪੁਲਸ ਨੇ ਬਰਾਮਦ ਕਰ ਲਿਆ ਹੈ।

ਦੱਸ ਦਈਏ ਕਿ ਅੰਮ੍ਰਿਤਪਾਲ ਆਪਣਾ ਭੇਸ ਬਦਲ ਕੇ ਨੰਗਲ ਅੰਬੀਆ ਤੋਂ ਬ੍ਰੀਜ਼ਾ ਕਾਰ ਨੂੰ ਛੱਡ ਕੇ ਮੋਟਰਸਾਈਕਲ 'ਤੇ  ਫਰਾਰ ਹੋ ਗਿਆ ਸੀ। ਪੁਲਿਸ ਨੇ ਉਸ ਦੀਆਂ ਨਵੀਆਂ ਅਤੇ ਪੁਰਾਣੀਆਂ ਤਸਵੀਰਾਂ ਜਾਰੀ ਕੀਤੀਆਂ ਹਨ।