ਵਿਸ਼ਵ ਜਲ ਦਿਵਸ: ਪੰਜਾਬ ਕੋਲ ਸਿਰਫ਼ 17 ਸਾਲਾਂ ਦਾ ਹੀ ਬਚਿਆ ਹੈ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

30 ਸਾਲ ਪਹਿਲਾਂ 70 ਫੁੱਟ 'ਤੇ ਪਾਣੀ ਦਾ ਪੱਧਰ ਸੀ ਤੇ  ਹੁਣ 700 ਫੁੱਟ 'ਤੇ ਪਹੁੰਚ ਗਿਆ ਹੈ।

WATER

 

ਮੁਹਾਲੀ (ਨਵਜੋਤ ਸਿੰਘ ਧਾਲੀਵਾਲ) ਅੱਜ ਸੰਸਾਰ ਪਾਣੀ ਦਿਵਸ ਹੈ ਤੇ ਪੀਣਯੋਗ ਪਾਣੀ ਦਾ ਮਸਲਾ ਦਿਨ-ਬ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਅਸੀਂ ਹੋਰ ਹੀ ਰੌਲ਼ਿਆ 'ਚ ਉਲਝੇ ਪਏ ਹਾਂ। ਮਸਲਾ ਜਿੱਤ ਹਾਰ ਦਾ ਨਹੀਂ। ਮਸਲਾ ਜਿਉਂਦੇ ਰਹਿਣ ਦਾ ਹੈ ਕਿਉਂਕਿ ਜੇ ਜਲ ਹੈ ਤਾਂ ਕੱਲ੍ਹ ਹੈ ਪਰ ਧਰਤ ਗ੍ਰਹਿ 'ਤੇ ਕਈਂ ਥਾਈਂ ਲੋਕ ਨਫ਼ਰਤ ਦੀ ਅੱਗ 'ਚ ਝੁਲਸ ਰਹੇ ਹਨ। ਫਿਰਕਿਆਂ ਨੂੰ ਮਜ਼ਹਬੀ ਰੌਲ਼ਿਆਂ 'ਚ ਉਲਝਾ ਕੇ ਵੋਟ ਰੂਪੀ ਪਕੌੜੇ ਤਲੇ ਜਾ ਰਹੇ ਹਨ। 'ਜਲ ਸੰਕਟ' ਦੁਨੀਆ ਭਰ 'ਚ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਦੁਨੀਆ 'ਤੇ ਇੱਕ ਹਿੱਸਾ ਪੀਣਯੋਗ ਪਾਣੀ ਲਈ ਤਰਸ ਰਿਹਾ ਹੈ।

ਬੁੱਧੀਜੀਵੀਆਂ ਦਾ ਮੰਨਣਾ - ਤੀਜੀ ਵਿਸ਼ਵ ਜੰਗ ਪਾਣੀ 'ਤੇ ਹੋ ਸਕਦੀ ਹੈ। ਪੰਜ ਦਰਿਆਵਾਂ ਦੀ ਪੰਜਾਬ ਦੀ ਧਰਤੀ 'ਤੇ ਪਾਣੀਆਂ ਦਾ ਸੰਕਟ ਹੈ। ਪੰਜਾਬ 'ਚ ਆਉਂਦੇ ਕੁੱਝ ਸਾਲਾਂ ਤੱਕ ਸਾਫ਼ ਪਾਣੀ ਖ਼ਤਮ ਹੋ ਜਾਵੇਗਾ। ਪੰਜਾਬ ਦੇ ਵਧੇਰੇ ਇਲਾਕੇ ਡਾਰਕ ਜ਼ੋਨ 'ਚ ਚਲੇ ਗਏ ਹਨ। ਪੰਜਾਬ ਦਾ ਪਾਣੀ ਲੋਕਾਂ ਨੂੰ ਕੈਂਸਰ ਸਮੇਤ ਕਈ ਬਿਮਾਰੀਆਂ ਦੇ ਰਿਹਾ ਹੈ। ਪੰਜਾਬ ਕੋਲ ਸਿਰਫ਼ 17 ਸਾਲਾਂ ਦਾ ਹੀ ਬਚਿਆ ਹੈ। ਪਾਣੀ ਹਰ ਸਾਲ ਪੰਜਾਬ ਦੀਆਂ ਮੋਟਰਾਂ 35 ਅਰਬ ਘਣ ਮੀਟਰ ਪਾਣੀ ਕੱਢ ਰਹੀਆਂ ਹਨ। ਹਰ ਸਾਲ ਮੀਂਹ ਰਾਹੀਂ 21 ਅਰਬ ਘਣ ਮੀਟਰ ਪਾਣੀ ਧਰਤੀ 'ਚ ਸਿੰਮਦਾ ਹੈ। ਪੰਜਾਬ 'ਚ ਇਸ ਵੇਲੇ 15 ਲੱਖ ਤੋਂ ਵੱਧ ਮੋਟਰਾਂ ਹਨ।

30 ਸਾਲ ਪਹਿਲਾਂ 70 ਫੁੱਟ 'ਤੇ ਪਾਣੀ ਦਾ ਪੱਧਰ ਸੀ ਤੇ  ਹੁਣ 700 ਫੁੱਟ 'ਤੇ ਪਹੁੰਚ ਗਿਆ ਹੈ। ਹਿਮਾਚਲ ਪੰਜਾਬ ਤੋਂ ਪਾਣੀ 'ਤੇ ਟੈਕਸ ਦਾ ਦਾਅਵਾ ਕਰ ਰਿਹਾ ਹੈ। ਪਾਣੀ ਮੁੱਲ ਵਿਕਣ ਲੱਗ ਪਿਆ ਹੈ। ਪੰਜਾਬ ਦਾ ਜ਼ਮੀਨਦੋਜ਼ ਪਾਣੀ 86 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਥੱਲੇ ਜਾ ਰਿਹਾ ਹੈ। ਆਉਣ ਵਾਲੇ 15-20 ਸਾਲਾਂ ਵਿੱਚ ਪੰਜਾਬ ਦਾ ਪਾਣੀ ਖਤਮ ਹੋ ਜਾਵੇਗਾ।

ਸਾਲ 2000 ਸੂਬੇ ਦੇ 150 ਵਿੱਚੋਂ 80 ਬਲਾਕ ਡਾਰਕ ਸਨ ਜੋ ਕਿ 2020 ਤੱਕ 117 ਹੋ ਗਏ ਹਨ, ਸਭ ਤੋਂ ਮੋਹਰੀ ਨਾਮ ਸੰਗਰੂਰ ਦਾ ਹੈ। ਸੁਰਖਿਅਤ ਮੰਨੇ ਜਾਂਦੇ ਬਲਾਕਾਂ ਦਾ ਜ਼ਮੀਨੀ ਪਾਣੀ ਵੀ ਖੇਤੀ ਅਤੇ ਮਨੁੱਖੀ ਖਪਤ ਲਈ ਵਰਤੋਂ ਯੋਗ ਨਹੀਂ ਹੈ। ਮਾਲਵਾ ਖਿੱਤੇ ਦੀ ਸਥਿਤੀ ਇਸ ਵਿਚ ਸਭ ਤੋਂ ਗੰਭੀਰ ਹੈ। ਝੋਨੇ ਨੂੰ ਪੰਜਾਬ ਦੇ ਪਾਣੀ ਖਤਮ ਦਾ ਵੱਡਾ ਕਾਰਨ ਮੰਨਿਆਂ ਜਾ ਰਿਹਾ ਹੈ। ਨਵੀਂ ਸਰਕਾਰ ਵਿੱਤੀ ਹੱਲਾਸ਼ੇਰੀ ਰਾਹੀਂ ਫ਼ਸਲੀ ਚੱਕਰ ਵਿੱਚ ਬਦਲਾਅ ਦੀ ਕੋਸ਼ਿਸ਼ ਕਰ ਰਹੀ ਹੈ।