Electoral bonds To Akali Dal: ਅਕਾਲੀ ਦਲ ਨੂੰ 2019-2022 ਤੱਕ ਮਿਲਿਆ 7.95 ਕਰੋੜ ਰੁਪਏ ਦਾ ਚੰਦਾ 

ਏਜੰਸੀ

ਖ਼ਬਰਾਂ, ਪੰਜਾਬ

ਲੁਧਿਆਣਾ ਸਥਿਤ ਫਾਸਟਵੇਅ ਟਰਾਂਸਮਿਸ਼ਨਜ਼ ਪ੍ਰਾਈਵੇਟ ਲਿਮਟਿਡ ਪੁਰ ਨੇ 2019 ਵਿਚ 5 ਕਰੋੜ ਰੁਪਏ ਦੇ ਪੰਜ ਚੋਣ ਬਾਂਡ ਖਰੀਦੇ ਅਤੇ ਉਨ੍ਹਾਂ ਨੂੰ ਅਕਾਲੀ ਦਲ ਨੂੰ ਦਿੱਤਾ 

Sukhbir Badal

 

Electoral bonds To Akali Dal: ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਐਤਵਾਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਅਪ੍ਰੈਲ 2019 ਤੋਂ ਜਨਵਰੀ 2022 ਦਰਮਿਆਨ 7.95 ਕਰੋੜ ਰੁਪਏ (7,95,30,000 ਰੁਪਏ) ਦੇ ਚੋਣ ਬਾਂਡ ਮਿਲੇ। ਪਾਰਟੀ ਨੂੰ 20 ਅਪ੍ਰੈਲ, 2019 ਨੂੰ 13 ਚੋਣ ਬਾਂਡਾਂ ਰਾਹੀਂ 6.70 ਕਰੋੜ ਰੁਪਏ ਦਾਨ ਦੇਣ ਵਾਲਿਆਂ ਦੀ ਸੂਚੀ ਮਿਲੀ ਸੀ।

22 ਅਪ੍ਰੈਲ 2019 ਨੂੰ 10 ਚੋਣ ਬਾਂਡਾਂ ਰਾਹੀਂ 25.30 ਲੱਖ ਰੁਪਏ ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 10 ਮਈ, 2019 ਨੂੰ ਪੰਜ ਚੋਣ ਬਾਂਡਾਂ ਰਾਹੀਂ 50 ਲੱਖ ਰੁਪਏ ਦੀ ਰਾਸ਼ੀ ਇਕੱਠੀ ਹੋਈ ਸੀ। ਜਦਕਿ ਅਕਾਲੀ ਦਲ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 14 ਜਨਵਰੀ, 2022 ਨੂੰ ਪੰਜ ਚੋਣ ਬਾਂਡਾਂ ਰਾਹੀਂ 50 ਲੱਖ ਰੁਪਏ ਮੁੜ ਪ੍ਰਾਪਤ ਹੋਏ ਸਨ। 

ਕਿਹੜੀਆਂ ਕੰਪਨੀਆਂ ਨੇ ਦਿੱਤਾ ਚੰਦਾ 
- ਲੁਧਿਆਣਾ ਸਥਿਤ ਫਾਸਟਵੇਅ ਟਰਾਂਸਮਿਸ਼ਨਜ਼ ਪ੍ਰਾਈਵੇਟ ਲਿਮਟਿਡ ਪੁਰ ਨੇ 18 ਅਪ੍ਰੈਲ 2019 ਨੂੰ 5 ਕਰੋੜ ਰੁਪਏ ਦੇ ਪੰਜ ਚੋਣ ਬਾਂਡ ਖਰੀਦੇ ਅਤੇ ਉਨ੍ਹਾਂ ਨੂੰ ਅਕਾਲੀ ਦਲ ਨੂੰ ਦਿੱਤਾ 
- ਭਾਰਤੀ ਇੰਫਰਾਟੈਲ ਲਿਮਟਿਡ ਨੇ 18 ਅਪ੍ਰੈਲ, 2019 ਨੂੰ ਇਕ ਕਰੋੜ ਰੁਪਏ ਦਾ ਇਕ ਚੋਣ ਬਾਂਡ ਖਰੀਦਿਆ ਸੀ ਅਤੇ ਇਸ ਨੂੰ ਅਕਾਲੀ ਦਲ ਨੂੰ ਦੇ ਦਿੱਤਾ ਸੀ 

- ਲੁਧਿਆਣਾ ਸਥਿਤ ਵਰਧਮਾਨ ਟੈਕਸਟਾਈਲਜ਼ ਲਿਮਟਿਡ ਨੇ 15 ਅਪ੍ਰੈਲ, 2019 ਨੂੰ 25 ਲੱਖ ਰੁਪਏ ਦੇ ਸੱਤ ਚੋਣ ਬਾਂਡ ਖਰੀਦੇ ਅਤੇ ਅਕਾਲੀ ਦਲ ਨੂੰ ਦਿੱਤੇ। ਫਰਮ ਨੇ 10 ਜਨਵਰੀ, 2022 ਨੂੰ 50 ਲੱਖ ਰੁਪਏ ਦੇ ਪੰਜ ਚੋਣ ਬਾਂਡ ਖਰੀਦੇ ਫਿਰ ਇਹ ਅਕਾਲੀ ਦਲ ਦੀ ਝੋਲੀ ਹੀ ਪਾਏ
- ਕੋਲਕਾਤਾ ਸਥਿਤ ਐਫਐਮਸੀਜੀ ਕੇਵੈਂਟਰ ਫੂਡਪਾਰਕ ਇੰਫਰਾ ਲਿਮਟਿਡ ਪੁਰ ਨੇ 7 ਮਈ, 2019 ਨੂੰ 50 ਲੱਖ ਰੁਪਏ ਦੇ ਪੰਜ ਚੋਣ ਬਾਂਡ ਖਰੀਦੇ ਅਤੇ ਉਨ੍ਹਾਂ ਨੂੰ ਅਕਾਲੀ ਦਲ ਨੂੰ ਦੇ ਦਿੱਤਾ

- ਸੰਦੀਪ ਖੰਨਾ ਐਂਡ ਐਸੋਸੀਏਟਸ ਨੇ 18 ਅਪ੍ਰੈਲ, 2019 ਨੂੰ 40,000 ਰੁਪਏ ਦੇ ਚਾਰ ਚੋਣ ਬਾਂਡ ਖਰੀਦੇ ਸਨ ਅਤੇ ਸਾਰੇ ਅਕਾਲੀ ਦਲ ਨੂੰ ਦਿੱਤੇ ਗਏ। 
- ਵਿਕਾਸ ਕੁਮਾਰ ਗਰਗ ਨਾਂ ਦੇ ਵਿਅਕਤੀ ਨੇ 18 ਅਪ੍ਰੈਲ, 2019 ਨੂੰ 30,000 ਰੁਪਏ ਦੇ ਤਿੰਨ ਚੋਣ ਬਾਂਡ ਖਰੀਦੇ ਅਤੇ ਅਕਾਲੀ ਦਲ ਨੂੰ ਦਿੱਤੇ 
- ਗੌਰਵ ਕੁਮਾਰ ਨਾਂ ਦੇ ਵਿਅਕਤੀ ਨੇ 20 ਅਪ੍ਰੈਲ, 2019 ਨੂੰ 30,000 ਰੁਪਏ ਦੇ ਤਿੰਨ ਚੋਣ ਬਾਂਡ ਖਰੀਦੇ ਸਨ ਅਤੇ ਸਾਰੇ ਅਕਾਲੀ ਦਲ ਨੂੰ ਦਿੱਤੇ ਗਏ ਸਨ

(For more Punjabi news apart from, Akali Dal received a donation of Rs 7.95 crore from 2019-2022, stay tuned to Rozana Spokesman)