Ludhiana News: ਛੇ ਫੁੱਟ ਦੀ ਲੌਕੀ ਲੈ ਕੇ ਮੇਲੇ ਵਿੱਚ ਪਹੁੰਚਿਆਂ ਕੁਰਕਸ਼ੇਤਰ ਦਾ ਕਿਸਾਨ
ਉਹਨਾਂ ਦਾ ਨਾਮ 16 ਵਾਰ ਲਿਮਕਾ ਬੁੱਕ ਰਿਕਾਰਡ ਵਿੱਚ ਦਰਜ ਹੋਇਆ ਹੈ।
A farmer from Kurukshetra reached the fair with a six-foot gourd.
Ludhiana News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗੇ ਦੋ ਦਿਨੀ ਕਿਸਾਨ ਮੇਲੇ ਦੌਰਾਨ ਕੁਰਕਸ਼ੇਤਰ ਦਾ ਕਿਸਾਨ ਰਣਧੀਰ ਸਿੰਘ 6 ਫੁੱਟ ਲੰਬੀ ਲੌਕੀ ਲੈ ਕੇ ਪਹੁੰਚਿਆ।
ਰਣਧੀਰ ਸਿੰਘ ਨੇ ਦੱਸਿਆ ਕਿ ਉਹ ਆਪ ਇਸ ਤਰਾਂ ਦੀਆਂ ਸਬਜੀਆਂ ਉਗਾਉਂਦੇ ਹਨ। ਉਹਨਾਂ ਕੋਲ ਇੱਕ ਫੁੱਟ ਦੀ ਕੱਚੀ ਹਲਦੀ ਦੀ ਗੰਢ ਵੀ ਹੈ। ਇਸੇ ਤਰਾਂ ਉਹ ਹੋਰ ਵੀ ਕਈ ਸਬਜੀਆਂ ਉਗਾਉਂਦੇ ਹਨ, ਜੋ ਸਧਾਰਣ ਨਾਲੋਂ ਸਾਈਜ ਵਿੱਚ ਕਈ ਗੁਣਾ ਵੱਡੀਆਂ ਹੁੰਦੀਆਂ ਹਨ। ਜਿਸ ਕਰਕੇ ਉਹਨਾਂ ਦਾ ਨਾਮ 16 ਵਾਰ ਲਿਮਕਾ ਬੁੱਕ ਰਿਕਾਰਡ ਵਿੱਚ ਦਰਜ ਹੋਇਆ ਹੈ।