Ludhiana News: ਲੁਧਿਆਣਾ ਦੇ ਕਲੱਬ 'ਚ ਪੁਲਿਸ ਦਾ ਛਾਪਾ, ਹੁੱਕਾ ਪੀਂਦੇ ਹੋਏ 9 ਵਿਅਕਤੀ ਫੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News: SHO ਨੇ ਕਿਹਾ- 1 ਹੁੱਕਾ ਬਰਾਮਦ, ਛਾਪੇਮਾਰੀ ਜਾਰੀ ਰਹੇਗੀ

Ludhiana Police club raid news in punjabi

 Ludhiana Police Club Raid: ਲੁਧਿਆਣਾ 'ਚ ਕਲੱਬਾਂ 'ਚ ਨਸ਼ਾ ਕਰਨ ਵਾਲੇ ਅਤੇ ਹੁੱਕਾ ਪੀਣ ਵਾਲਿਆਂ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਫਿਰੋਜ਼ਪੁਰ ਰੋਡ ’ਤੇ ਬਣੇ ਕਲੱਬਾਂ ਦੀ ਵਿਸ਼ੇਸ਼ ਸੂਚੀ ਬਣਾਈ ਹੈ। ਅਧਿਕਾਰੀਆਂ ਨੇ ਕੁਝ ਕਲੱਬਾਂ 'ਤੇ ਛਾਪੇਮਾਰੀ ਵੀ ਕੀਤੀ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਰੋਡ 'ਤੇ ਸਥਿਤ ਕਲੱਬ ਤੋਂ ਸਾਹਮਣੇ ਆਇਆ ਹੈ।

ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਇਸ ਕਲੱਬ ’ਤੇ ਛਾਪਾ ਮਾਰ ਕੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇੱਕ ਹੁੱਕਾ ਵੀ ਬਰਾਮਦ ਕੀਤਾ ਹੈ। ਪੁਲਿਸ ਛਾਪੇਮਾਰੀ ਦੌਰਾਨ ਕਈ ਧਨਾਢਾਂ ਨੇ ਸਿਆਸੀ ਲੋਕਾਂ ਤੋਂ ਸਿਫ਼ਾਰਸ਼ਾਂ ਲੈਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਕਿਸੇ ਦੀ ਗੱਲ ਨਹੀਂ ਸੁਣੀ।

ਸਰਾਭਾ ਨਗਰ ਥਾਣੇ ਦੇ ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਾਬਲੋ ਕਲੱਬ ਵਿੱਚ ਹੁੱਕਾ ਬਾਰ ਵੀ ਚੱਲ ਰਿਹਾ ਹੈ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਹੁੱਕਾ ਬਾਰ ਦੀ ਵਰਤੋਂ ਕਰਦੇ 9 ਲੋਕਾਂ ਨੂੰ ਫੜ ਲਿਆ। ਨੀਰਜ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਕਲੱਬਾਂ ਵਿੱਚ ਪੁਲਿਸ ਛਾਪੇ ਮਾਰੇ ਜਾਣਗੇ। ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਹੁੱਕਾ ਬਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।