ਘਨੌਰ ਨੇੜੇ ਸੈਂਕੜੇ ਏਕੜ ਕਣਕ ਅਤੇ ਨਾੜ ਸੜ ਕੇ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਨੋਰ ਨੇੜੇ ਕਾਮੀ ਕਲਾਂ, ਲਾਛੜੂ ਕਲਾਂ ਤੇ ਚਮਾਰੂ ਕਾਮੀ ਖੁਰਦ ਵਿਚ ਸੈਂਕੜੇ ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ

wheat crop burned

ਘਨੌਰ : ਘਨੋਰ ਨੇੜੇ ਕਾਮੀ ਕਲਾਂ, ਲਾਛੜੂ ਕਲਾਂ ਤੇ ਚਮਾਰੂ ਕਾਮੀ ਖੁਰਦ ਵਿਚ ਸੈਂਕੜੇ ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ। ਇਸ ਮੌਕੇ ਸੈਂਕੜੇ ਕਿਸਾਨਾਂ ਨੇ ਕਰੀਬ ਦੋ ਘੰਟੇ ਦੀ ਜਦੋਂ ਜਹਿਦ ਕਰਦੇ ਹੋਏ ਅਪਣੇ ਟਰੈਕਟਰਾਂ ਤੇ ਦੂਜੇ ਕਿਸਾਨੀ ਯੰਤਰਾਂ ਨਾਲ ਅੱਗ ਉੱਤੇ ਕਾਬੂ ਪਾਉਣ ਵਿਚ ਕਾਮਯਾਬ ਰਹੇ। ਇਸ ਮੌਕੇ ਕਈ ਕਿਸਾਨ ਅੱਗ ਬੁਝਾਉਣ ਵੇਲੇ ਖੁਦ ਵੀ ਵਾਲ-ਵਾਲ ਬਚੇ ਪਰ ਕਿਸਾਨ ਵੀਰਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਨਾ ਤਾਂ ਮਾਲ ਮਹਿਕਮੇ ਵਲੋਂ ਕੋਈ ਪਹੁੰਚੀਆਂ ਤੇ ਨਾਂ ਹੀ ਫ਼ਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚੀ ਕਿਸਾਨੀ ਭਾਈਚਾਰੇ ਦੀ ਕੋਸ਼ਿਸ਼ ਉੱਤੇ ਅੱਗ ਬੁਝਾਉਣ ਤੋਂ ਬਾਅਦ ਹੀ ਫ਼ਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚੀ

ਜਦੋਂ ਫ਼ਾਇਰ ਬ੍ਰਿਗੇਡ ਵਾਲੀਆਂ ਨੂੰ ਦੇਰੀ ਦੇ ਕਾਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਰਾਜਪੁਰਾ ਤੋਂ ਆਉਣ ਲੱਗੇ ਟਾਈਮ ਤਾਂ ਲੱਗੇਗਾ ਹੀ ਤੇ ਰਸਤੇ ਵਿਚ ਟ੍ਰੈਫ਼ਿਕ ਵੀ ਬਹੁਤ ਹੁੰਦੀ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਕਈ ਦਹਾਕਿਆਂ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਕਣਕ ਦੇ ਸੀਜਨ ਵਿਚ ਘਨੋਰ ਫ਼ਾਇਰ ਬ੍ਰਿਗੇਡ ਹਾਜ਼ਰ ਰਹਿਣੀ ਚਾਹੀਦੀ ਹੈ ਪਰ ਪ੍ਰਸ਼ਾਸਨ ਅਤੇ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕਦੀ। ਜਿਸ ਦਾ ਖਮਿਆਜ਼ਾ ਆਮ ਛੋਟੇ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਇਸ ਮੌਕੇ ਕਿਸਾਨ ਛੱਜੂ ਸਿੰਘ ਚਮਾਰੂ ਨੇ ਦਸਿਆ ਕਿ ਮੇਰੀ ਤਿੰਨ ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ।

ਮੈਂ ਅਪਣੇ ਬੱਚਿਆਂ ਨੂੰ ਕਿਵੇਂ ਪਲਾਗਾ। ਮੇਰੀ ਪੁੱਤਰਾਂ ਵਾਗੂ ਪਾਲੀ ਕਣਕ ਮੇਰੀਆਂ ਅੱਖਾਂ ਸਹਾਮਣੇ ਸੜ ਗਈ। ਇਸ ਮੌਕੇ ਕਿਸਾਨਾਂ ਵਿਚ ਭਾਰੀ ਰੋਸ ਨਜ਼ਰ ਆਈਆਂ। ਇਸ ਮੌਕੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਮੌਕੇ ਉੱਤੇ ਪਹੁੰਚ ਕੇ ਕਿਸਾਨ ਭਾਈਚਾਰੇ ਨਾਲ ਦੁੱਖ ਸਾਂਝਾ ਕੀਤਾ ਤੇ ਜਲਾਲਪੁਰ ਨੇ ਕਿਹਾ ਕਿ ਮੈਂ ਪੁਰੀ ਕੋਸ਼ਿਸ਼ ਕਰਾਂਗਾ ਕਿ ਕਣਕ ਦੇ ਸੀਜਨ ਵਿਚ ਘਨੋਰ ਫ਼ਾਇਰ ਬ੍ਰਿਗੇਡ ਹਾਜ਼ਰ ਰਿਹਾ ਕਰੇਗੀ ਤੇ ਜਿਹੜੇ ਵੀ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦਾ ਮੁਆਵਜ਼ਾ ਜ਼ਰੂਰ ਦਿਵਾਇਆ ਜਾਵੇਗਾ।